ਬੋਲੀਆਂ …..

ਜਤਿੰਦਰ ਭੁੱਚੋ

(ਸਮਾਜ ਵੀਕਲੀ)

1
ਦਿੱਲੀ ਦੇ ਵਿੱਚ ਇਕੱਠ ਹੋ ਗਿਆ
ਇਕੱਠ ਹੋ ਗਿਆ ਭਾਰੀ
ਗੋਦੀ ਮੀਡੀਆ ਨੇ
ਫੋਕੀ ਸੁਲ੍ਹਾ ਨਾ ਮਾਰੀ
ਗੋਦੀ ਮੀਡੀਆ ਨੇ……..

2
ਦਿੱਲੀ ਦੇ ਵਿੱਚ ਇਕੱਠ ਹੋ ਗਿਆ
ਇਕੱਠ ਹੋ ਗਿਆ ਭਾਰੀ
ਨੱਬੇ ਨੱਬੇ ਸਾਲ ਦੇ ਬਾਪੂ
ਉੱਤੋਂ ਪੈਂਦੀ ਠਾਰੀ
ਹਾਲੇ ਵੀ ਤੁਸੀਂ ਘਰਾਂ ਚ ਬੈਠੇ
ਕਿਉਂ ਮੱਤ ਪਈ ਏ ਮਾਰੀ
ਰਲ ਜੋ ਘੋਲਾ ‘ਚ
ਜਿਓਣੇ ਅਰਜ ਗੁਜ਼ਾਰੀ………

3
ਹੋ ਦਿੱਲੀ ਦੇ ਵਿਚ ਇਕੱਠ ਹੋ ਗਿਆ
ਇਕੱਠ ਹੋ ਗਿਆ ਭਾਰੀ
ਬਈ ਓਥੇ ਬਾਘੜ ਬਿੱਲਾ ਬੈਠਾ
ਬੈਠਾ ਤਖ਼ਤ ਤੇ ਕੁੰਡਲੀ ਮਾਰੀ
ਕਿਸਾਨੀ ਖੱਜਲ ਖ਼ੁਆਰ ਹੈ ਕੀਤੀ
ਜਾਂਦੈ ਕਹਿਰ ਗੁਜ਼ਾਰੀ
ਗੋਡਿਆਂ ਥੱਲੇ ਲੈ ਲਓ ਉਹਨੂੰ
ਮਾਰੋ ਚੋਟ ਕਰਾਰੀ……

4
ਕਾਲੇ ਕਨੂੰਨ ਬਣਾ ਕੇ ਸੁੱਤਾ
ਸੁੱਤਾ ਲੰਮੀਆਂ ਤਾਣ
ਨੀਂਦ ਤੇਰੀ ਨੂੰ ਜਗਾਵਣ ਖ਼ਾਤਰ
ਪ੍ਰਾਹੁਣੇ ਖਡ਼੍ਹ ਗਏ ਬੂਹੇ ਆਣ
ਨਆਰੇ ਲਾ ਕੇ ਉੱਚੀ ਉੱਚੀ
ਕਰਦੇ ਦਰਦ ਬਿਆਨ
ਜੂੰ ਪਿੰਡੇ ਨਾ ਸਰਕੀ ਤੇਰੇ
ਤੂੰ ਚਾਹੁੰਦਾ ਹੈਂ ਘਮਸਾਣ
ਤੂੰ ਚਾਹੁੰਦਾ………

– ਜਤਿੰਦਰ ਭੁੱਚੋ
9501475400

Previous articleਆਓ ਪਿਤਾ ਦੀ ਇੱਜ਼ਤ ਕਰਨਾ ਸਿੱਖੀਏ
Next articleਕੋਵਿਡ ਸਬੰਧੀ ਸਿਵਲ ਸਰਜਨ ਵੱਲੋਂ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ