World ਬੋਲਟਨ ਨੇ ਵ੍ਹਾਈਟ ਹਾਊਸ ‘ਤੇ ਲਾਇਆ ਟਵਿੱਟਰ ਅਕਾਊਂਟ ਬਲਾਕ ਕਰਨ ਦਾ ਦੋਸ਼

ਬੋਲਟਨ ਨੇ ਵ੍ਹਾਈਟ ਹਾਊਸ ‘ਤੇ ਲਾਇਆ ਟਵਿੱਟਰ ਅਕਾਊਂਟ ਬਲਾਕ ਕਰਨ ਦਾ ਦੋਸ਼

ਵਾਸ਼ਿੰਗਟਨ  : ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਦੋਸ਼ ਲਾਇਆ ਹੈ ਕਿ ਟਰੰਪ ਪ੍ਰਸ਼ਾਸਨ ਤੋਂ ਹਟਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਉਨ੍ਹਾਂ ਦੇ ਨਿੱਜੀ ਟਵਿੱਟਰ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ। ਇਸੇ ਸਾਲ ਸਤੰਬਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲਟਨ ਨਾਲ ਨਾਰਾਜ਼ਗੀ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ।ਬੋਲਟਨ ਨੇ ਲਿਖਿਆ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਮੇਰੇ ਨਿੱਜੀ ਟਵਿੱਟਰ ਅਕਾਊਂਟ ਤਕ ਨੂੰ ਬਲਾਕ ਕਰ ਦਿੱਤਾ। ਵ੍ਹਾਈਟ ਹਾਊਸ ਨੇ ਮੇਰੇ ਟਵਿੱਟਰ ਅਕਾਊਂਟ ਦਾ ਐਕਸੈੱਸ ਵਾਪਸ ਨਹੀਂ ਕੀਤਾ। ਜਿਹੜੇ ਲੋਕ ਸਮਝਦੇ ਹਨ ਕਿ ਮੈਂ ਟਵਿੱਟਰ ਤੋਂ ਗ਼ਾਇਬ ਹੋ ਗਿਆ ਹਾਂ, ਉਨ੍ਹਾਂ ਸਾਰਿਆਂ ਤੋਂ ਮੈਂ ਮਾਫ਼ੀ ਚਾਹੁੰਦਾ ਹਾਂ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਨੇ ਬੋਲਟਨ ਦੇ ਟਵਿੱਟਰ ਅਕਾਊਂਟ ਨੂੰ ਬਲਾਕ ਨਹੀਂ ਕੀਤਾ ਹੈ ਅਤੇ ਤਕਨੀਕੀ ਰੂਪ ਨਾਲ ਅਜਿਹਾ ਕਰ ਵੀ ਨਹੀਂ ਸਕਦਾ। ਸੋਸ਼ਲ ਸਾਈਟ ਟਵਿੱਟਰ ਨੇ ਇਸ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Previous articleIs NCP the new ‘king-maker’ in Maharashtra?
Next articleਐੱਫਏਟੀਐੱਫ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰੇ ਪਾਕਿਸਤਾਨ