ਬੋਰਿਸ ਜੌਹਨਸਨ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ

ਲੰਡਨ  (ਸਮਾਜਵੀਕਲੀ) ਬਰਤਾਨੀਆ ਨੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਰੋਨਾਵਾਇਰਸ ਤੋਂ ਪਾਜ਼ੇਟਿਵ ਪਾਏ ਜਾਣ ਮਗਰੋਂ ਉਨ੍ਹਾਂ ਦੀ ਜਾਨ ਬਚਾਉਣ ’ਤੇ ਕੌਮੀ ਸਿਹਤ ਸਰਵਿਸ ਦੇ ਡਾਕਟਰਾਂ ਤੇ ਸਟਾਫ ਦਾ ਧੰਨਵਾਦ ਕੀਤਾ ਹੈ। ਇਲਾਜ ਮਗਰੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਦਸ ਦਿਨ ਪਹਿਲਾਂ ਕਰੋਨਾ ਲਾਗ ਦੀ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਉਹ ਪਿਛਲੇ ਐਤਵਾਰ ਤੋਂ ਲੰਡਨ ਦੇ ਸੇਂਟ ਥਾਮਸ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਨੂੰ ਤਿੰਨ ਦਿਨ ਇਨਟੈਂਸਿਵ ਕੇਅਰ ਵਾਰਡ ’ਚ ਰੱਖਿਆ ਗਿਆ ਸੀ। ਇਨਟੈਂਸਿਵ ਕੇਅਰ ’ਚ ਬਾਹਰ ਆਉਣ ਮਗਰੋਂ ਸ਼ਨਿਚਰਵਾਰ ਨੂੰ ਪਹਿਲੇ ਜਨਤਕ ਬਿਆਨ ’ਚ ਸ੍ਰੀ ਜੌਹਨਸਨ ਨੇ ਕਿਹਾ, ‘ਮੈਂ ਸਿਰਫ ਉਨ੍ਹਾਂ ਦਾ ਧੰਨਵਾਦ ਹੀ ਨਹੀਂ ਕਰਦਾ, ਬਲਕਿ ਮੇਰੀ ਬਾਕੀ ਜ਼ਿੰਦਗੀ ਵੀ ਉਨ੍ਹਾਂ ਨੂੰ ਸਮਰਪਿਤ ਹੈ।’

ਡਾਊਨਿੰਗ ਸਟਰੀਟ ਤੋਂ ਕਿਹਾ ਗਿਆ ਕਿ ਹਸਪਤਾਲ ’ਚ ਇੱਕ ਹਫ਼ਤੇ ਦੌਰਾਨ ਸ੍ਰੀ ਜੌਹਨਸਨ ਦੀ ਸਿਹਤ ’ਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਬਰਤਾਨੀਆ ਦੀ ਗ੍ਰਹਿ ਸਕੱਤਰ ਨੇ ਪ੍ਰੀਤੀ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ ਲਈ ਅਜੇ ਹੋਰ ਆਰਾਮ ਦੀ ਲੋੜ ਹੈ।

ਡਾਊਨਿੰਗ ਸਟਰੀਟ ਦੇ ਬੁਲਾਰੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਕਟਰਾਂ ਦੀ ਸਲਾਹ ਅਨੁਸਾਰ ਪ੍ਰਧਾਨ ਮੰਤਰੀ ਜੌਹਨਸਨ ਅਜੇ ਕੰਮ ’ਤੇ ਨਹੀਂ ਪਰਤਣਗੇ ਅਤੇ ਆਪਣੀ ਰਿਹਾਇਸ਼ ’ਤੇ ਹੀ ਆਰਾਮ ਕਰਨਗੇ।

Previous articleਚਾਂਦਨੀ ਮਹਿਲ ’ਚ 52 ਜਮਾਤੀਆਂ ਨੂੰ ਕਰੋਨਾ ਦੀ ਪੁਸ਼ਟੀ
Next articleDefend freedom of expression and respect individuals to build Fraternity