ਬੈਰੂਤ ’ਚ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ

ਬੈਰੂਤ (ਸਮਾਜ ਵੀਕਲੀ) : ਸ਼ਹਿਰ ’ਚ ਜ਼ੋਰਦਾਰ ਧਮਾਕੇ ਮਗਰੋਂ ਲਿਬਨਾਨ ਸਰਕਾਰ ਦੇ ਵਿਰੋਧ ’ਚ ਉਤਰੇ ਲੋਕਾਂ ਵੱਲੋਂ ਸੰਸਦ ਭਵਨ ਵੱਲ ਜਾਣ ਦੀ ਕੋਸ਼ਿਸ਼ ਦੌਰਾਨ ਪੁਲੀਸ ਨੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਕਰੀਬ ਸੱਤ ਹਜ਼ਾਰ ਲੋਕ ਸ਼ਹੀਦ ਚੌਰਾਹੇ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਪਥਰਾਅ ਕੀਤਾ। ਜਦੋਂ ਉਨ੍ਹਾਂ ਬੈਰੀਅਰ ਤੋੜ ਕੇ ਸੰਸਦ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗ਼ੇ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੇ ਹਨ। ਇਕ ਮਹਿਲਾ ਨੇ ਕਿਹਾ ਕਿ ਫ਼ੌਜ ਸੜਕਾਂ ’ਤੇ ਘੁੰਮ ਰਹੀ ਹੈ ਕੀ ਉਹ ਆਪਣੇ ਲੋਕਾਂ ਨੂੰ ਮਾਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਬੈਰੂਤ ’ਚ ਮੰਗਲਵਾਰ ਨੂੰ ਹੋਏ ਜ਼ੋਰਦਾਰ ਧਮਾਕੇ ਦੌਰਾਨ 158 ਵਿਅਕਤੀ ਮਾਰੇ ਗਏ ਸਨ ਅਤੇ 6 ਹਜ਼ਾਰ ਤੋਂ ਵੱਧ ਜ਼ਖ਼ਮੀ ਹੋ ਗਏ ਸਨ।

Previous articleਰੂਸ ਬਿਡੇਨ ਅਤੇ ਚੀਨ ਟਰੰਪ ਵਿਰੋਧੀ
Next articleIndian Christians for Democracy – Solidarity Statement