ਬੈਂਕ ਧੋਖਾਧੜੀ ਮਾਮਲਾ: ਈਡੀ ਵੱਲੋਂ ਅਹਿਮਦ ਪਟੇਲ ਤੋਂ ਚੌਥੀ ਵਾਰ ਪੁੱਛਗਿੱਛ

ਨਵੀਂ ਦਿੱਲੀ (ਸਮਾਜਵੀਕਲੀ) :  ਸੰਦੇਸਰਾ ਬ੍ਰਦਰਜ਼ ਬੈਂਕ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਚੌਥੀ ਵਾਰ ਪੁੱਛਗਿੱਛ ਕੀਤੀ ਗਈ।

ਸ੍ਰੀ ਪਟੇਲ ਨੇ ਮੀਡੀਆ ਨੂੰ ਦੱਸਿਆ ਈਡੀ ਦੇ ਜਾਂਚ ਕਰਤਾਵਾਂ ਨੇ ਉਨ੍ਹਾਂ ਤੋਂ ਤਿੰਨ ਸੈਸ਼ਨਾਂ ਵਿੱਚ 128 ਸਵਾਲ ਪੁੱਛੇ। ਪਟੇਲ ਨੇ ਕਿਹਾ, ‘ਇਹ ਸਿਆਸੀ ਬਦਲਾਖੋਰੀ ਹੈ ਜੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਮੈਂ ਨਹੀਂ ਜਾਣਦਾ ਕਿ ਉਹ (ਜਾਂਚ ਅਧਿਕਾਰੀ) ਕਿਸ ਦੇ ਦਬਾਅ ਹੇਠ ਕੰਮ ਕਰ ਰਹੇ ਹਨ।’

Previous articleਜਾਧਵ ਮਾਮਲੇ ’ਚ ਕਾਨੂੰਨੀ ਰਾਇ ਲੈ ਰਹੇ ਹਾਂ: ਵਿਦੇਸ਼ ਮੰਤਰਾਲਾ
Next articleਅਦਾਲਤ ਵੱਲੋਂ ਪਿੰਜਰਾ ਤੋੜ ਖ਼ਿਲਾਫ਼ ਪੁਲੀਸ ਵੱਲੋਂ ਲਾਏ ਦੋਸ਼ ਖਾਰਜ