ਬੈਂਕ ਆਫ ਇੰਡੀਆ ਦਾ ਹੋਮ ਲੋਨ ਹੋਇਆ ਸਸਤਾ

ਨਵੀਂ ਦਿੱਲੀ, ਬੈਂਕ ਆਫ ਇੰਡੀਆ ਨੇ ਹੋਮ ਲੋਨ ‘ਤੇ ਛੋਟ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਬੈਂਕ ਨੇ ਲੋਨ ਪ੍ਰੋਸੈਸਿੰਗ ਫੀਸ ਵੀ ਨਹੀਂ ਲੈਣ ਦਾ ਫ਼ੈਸਲਾ ਕੀਤਾ ਹੈ। ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਸਲਿਲ ਕੁਮਾਰ ਸਵੈਨ ਨੇ ਕਿਹਾ, ‘ਬੈਂਕ ਨੇ ਪ੍ਰੋਸੈਸਿੰਗ ਫੀਸ ਦੀ ਛੋਟ ਦਿੱਤੀ ਹੈ। ਨਾਲ ਹੀ ਬੈਂਕ ਰਿਆਇਤੀ ਦਰਾਂ ‘ਤੇ ਹੋਮ ਲੋਨ ਮੁਹੱਈਆ ਕਰਵਾ ਰਿਹਾ ਹੈ।’ ਉਨ੍ਹਾਂ ਕਿਹਾ ਕਿ 30 ਲੱਖ ਰੁਪਏ ਤਕ ਦੇ ਹੋਮ ਲੋਨ ‘ਤੇ 8.35 ਫ਼ੀਸਦੀ ਵਿਆਜ ਲਿਆ ਜਾਵੇਗਾ। ਉੱਥੇ 30 ਲੱਖ ਰੁਪਏ ਤੋਂ ਜ਼ਿਆਦਾ ਦੇ ਲੋਨ ਨੂੰ ਰੈਪੋ ਦਰਾਂ ਨਾਲ ਜੋੜਿਆ ਜਾਵੇਗਾ।

Previous articleਕੇ.ਐਮ.ਵੀ.ਕਾਲਜ ’ਚ ਹੋਇਆ ਨਾਨਕਾਇਣ ਮਹਾਂਕਾਵਿ ਵਿਆਖਿਆ ਸੰਮੇਲਨ, ਨਾਮੀ ਸਾਹਿਤਕਾਰ ਅਤੇ ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਸੁਰਜੀਤ ਪਾਤਰ ਵਲੋਂ ਸਮਾਗਮ ਦੀ ਪ੍ਰਧਾਨਗੀ
Next articleਅਸਟਰੇਲੀਆ ਨੇ ਇੰਗਲੈਡ ਨੂੰ 185 ਦੋੜਾ ਨਾਲ ਹਰਾਇਆ