ਬੇਵਫਾਈਆਂ” ਗੀਤ ਨਾਲ ਮੁੜ ਚਰਚਾ ਵਿੱਚ ਰੋਮਾਂਟਿਕ ਗਾਇਕ “ਰੋਸ਼ਨ ਪ੍ਰਿੰਸ”

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਰਾਜੀਵ ਕਪਲਿਸ਼ ਉਰਫ ਰੋਸ਼ਨ ਪ੍ਰਿੰਸ ਪੰਜਾਬੀ ਸੰਗੀਤ ਦਾ ਹਰਮਨ-ਪਿਆਰਾ ਫਨਕਾਰ ਹੈ।ਉਸਦੇ ਗੀਤਾਂ ਵਿੱਚੋਂ ਆਉਦੀਆਂ ਮਹੁੱਬਤੀ ਮਹਿਕਾਂ ਨੋਜਵਾਨ ਵਰਗ ਨੂੰ ਮੱਲੋ-ਮੱਲੀ ਆਪਣਾ ਦੀਵਾਨਾ ਬਣਾਉਦੀਆਂ ਹਨ।

ਰੂਹ ਨੂੰ ਠਾਰਨ ਵਾਲੀ ਗਾਇਕੀ ਦਾ ਮਾਲਕ ਰੋਸ਼ਨ ਪ੍ਰਿੰਸ ਇਹਨੀ ਦਿਨੀ ਆਪਣੇ ਨਵੇ ਇਸ਼ਕ ਭਰਪੂਰ ਗੀਤ “ਬੇਵਫਾਈਆਂ” ਨੂੰ ਲੈ ਕੇ ਖੂਬ ਚਰਚਾਂ ਵਿੱਚ ਹੈ।ਗੀਤ ਦੇ ਬੋਲ ਬੰਟੀ ਭੁੱਲਰ ਨੇ ਲਿਖੇ ਨੇ।ਅਤੇ ਸੰਗੀਤ ਬਲੈਕ ਵਾਇਰਸ ਨੇ ਤਿਆਰ ਕੀਤਾ ਹੈ।ਗੀਤ ਦੀ ਖੂਬਸੂਰਤ ਵੀਡਿਉ “ਡਾਇਰੈਕਟਰ ਐਮ.ਜੀ” ਨੇ ਤਿਆਰ ਕੀਤਾ ਹੈ।ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਇਸ ਗੀਤ ਵਿੱਚ ਰੋਸ਼ਨ ਪ੍ਰਿੰਸ ਤੇ ਮਾਡਲ ਸੋਨਲ ਨੇ ਬਾਕਮਾਲ ਅਦਾਇਗੀ ਪੇਸ਼ ਕੀਤੀ ਹੈ।

ਯੂ-ਟਿਊਬ ਉੱਪਰ ਵੀ ਲੱਖਾਂ ਸਰੋਤੇ ਇਸ ਗੀਤ ਨੂੰ ਸੁਣ ਚੁੱਕੇ ਹਨ।ਪੰਜਾਬੀ ਸੰਗੀਤ ਦੇ ਇਸ ਕੂਲ ਗਾਇਕ ਨੇ 2016 ਵਿੱਚ ਆਵਾਜ਼ ਪੰਜਾਬ ਦੀ ਮੁਕਾਬਲੇ ਦਾ ਜੇਤੂ ਬਣਕੇ ਗਾਇਕੀ ਦੇ ਪਿੜ ਵਿੱਚ ਆਪਣੀ ਹਾਜ਼ਰੀ ਭਰੀ ਸੀ।ਉਸਦੇ ਬਾਅਦ ਮਿਸਟਰ.ਪੇਡੂ,ਲੁੱਕ-ਲੱਕ,ਲੱਕੜੀ ਦਾ ਫੋਰਡ,ਗੁਜ਼ਾਰਿਸ਼ਾਂ,ਸੰਗਰੂਰ,ਜਿਹੇ ਗੀਤਾਂ ਨੇ ਉਸਨੂੰ ਪੰਜਾਬੀ ਦਾ ਮਕਬੂਲ ਕਲਾਕਾਰ ਬਣਾਇਆ।

ਉਸਨੇ ਸਿਰਫਿਰੇ,ਨੌਟੀ ਜੱਟਸ,ਫੇਰ ਮਾਮਲਾ ਗੜਬੜ ਗੜਬੜ,ਇਸ਼ਕ ਬਰਾਂਡੀ,ਮੈ ਤੇਰੀ ਤੂੰ ਮੇਰਾ,ਇੱਕ ਸੰਧੂ ਹੁੰਦਾ ਸੀ ਵਰਗੀਆਂ ਫਿਲਮ ਵਿੱਚ ਬਤੌਰ ਨਾਇਕ ਵੀ ਸ਼ਾਨਦਾਰ ਐਕਟਿੰਗ ਕੀਤੀ ਹੈ।ਸੰਗੀਤ ਦੀ ਡੂੰਘੀ ਸਮਝ ਦੇ ਚੱਲਦਿਆਂ ਉਸਨੇ ਕਨੇਡਾ ਵਿੱਚ ਆਪਣਾ ਸਟੂਡਿਉ ਕਮ ਮਿਊਜ਼ਿਕ ਸਕੂਲ ਵੀ ਖੋਲਿਆ ਹੈ।ਜਲਦ ਹੀ ਉਸਦੇ ਹੋਰ ਵੀ ਕਾਫੀ ਨਵੇਂ ਗੀਤ ਮਾਰਕੀਟ ਵਿੱਚ ਆ ਰਹੇ ਹਨ।

Previous articleਪੰਜਾਬ ਚ ਫੀਸਾਂ ਮਾਫ ਕਰਨ ਦੇ ਬਾਰੇ ਵਿਚ ਆਈ ਇਹ ਵੱਡੀ ਖਬਰ
Next articleਹਲਕੇ ਦੇ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਲਈ 10 ਕਰੋੜ ਰੁਪਏ ਹੋਰ ਜਾਰੀ-ਵਿਧਾਇਕ ਚੀਮਾ