ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਨੂੰ ਖ਼ੂਨ ਨਾਲ ਚਿੱਠੀ ਲਿਖੀ

ਪਟਿਆਲਾ  (ਸਮਾਜ ਵੀਕਲੀ): ‘ਘਰ ਘਰ ਰੁਜ਼ਗਾਰ’ ਦੇ ਵਾਅਦੇ ਨਿਭਾਉਣ ’ਚ ਅਸਫਲ ਰਹਿਣ ’ਤੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਖੂਨ ਨਾਲ ਚਿੱਠੀ ਲਿਖ ਕੇ ਰੁਜ਼ਗਾਰ ਪ੍ਰਾਪਤੀ ਦੀ ਦੁਹਾਈ ਪਾਈ ਗਈ।

ਉਧਰ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਸਖ਼ਤ ਗਰਮੀ ਦੇ ਬਾਵਜੂਦ ਅੱਜ 80ਵੇਂ ਦਿਨ ਟਾਵਰ ’ਤੇ ਚੜ੍ਹਿਆ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਰਕਾਰ ਨਾਲ ਉਨ੍ਹਾਂ ਦੀ ਗੱਲਬਾਤ ਨਾ ਕਰਵਾਉਣ ਜਾਂ ਗੱਲਬਾਤ ਮਗਰੋਂ ਮਸਲਾ ਸਿਰੇ ਨਾ ਚੜ੍ਹਨ ਦੀ ਸੂਰਤ ਵਿੱਚ ਉਹ 11 ਜੂਨ ਨੂੰ ਮੋਤੀ ਬਾਗ਼ ਪੈਲੇਸ ਦਾ ਘਿਰਾਓ ਕਰਨਗੇ। ਇਸ ਮੌਕੇ ਮਨੀ ਸੰਗਰੂਰ, ਲਾਡੀ ਕਾਲੇਕੇ, ਲਖਵਿੰਦਰ, ਮੋਹਿਤ, ਵਿਪਨ ਕਪੂਰਥਲਾ ਤੇ ਅਮਨਦੀਪ ਕੌਰ ਮੌਜੂਦ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਕਨੀਕੀ ਖਰਾਬੀ ਕਾਰਨ ਦੁਨੀਆ ਦੀਆਂ ਕਈ ਵੈੱਬਸਾਈਟਾਂ  ਬੰਦ
Next articleਸੁਵੇਂਦੂ ਅਧਿਕਾਰੀ ਵੱਲੋਂ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ