ਬੀਜ ਘੁਟਾਲੇ ਨੇ ਪਾਈਆਂ ਸੀਡ ਸਟੋਰ ਮਾਲਕਾਂ ਨੂੰ ਭਾਜੜਾਂ, ਪੰਜਾਬ ਦੇ 1200 ਸਟੋਰਾਂ ਦੀ ਜਾਂਚ

ਕਈਆਂ ਖਿਲਾਫ ਖੇਤੀਬਾੜੀ ਵਿਭਾਗ ਨੇ FIR ਵੀ ਦਰਜ ਕਰਵਾਈ ਹੈ। ਮੀਡੀਆ ਰਿਪੋਰਟਾਂ ਤੋਂ ਬਾਅਦ ਕਿਸਾਨਾਂ ਨੂੰ ਲੁੱਟਣ ਵਾਲੇ ਸੀਡ ਸਟੋਰ ਮਾਲਕਾਂ ਤੇ ਸਪਲਾਈ ਕਰਨ ਵਾਲਿਆਂ ਖਿਲਾਫ ਪੁਲਿਸ ਤੇ ਖੇਤੀਬਾੜੀ ਵਿਭਾਗ ਹਰਕਤ ‘ਚ ਆਇਆ ਹੈ।

ਚੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ) (ਸਮਾਜਵੀਕਲੀ):  ਪੰਜਾਬ ‘ਚ ਬੀਜ ਘੁਟਾਲੇ ਦੀ ਜਾਂਚ ਪੂਰੇ ਸੂਬੇ ‘ਚ ਫੈਲ ਗਈ ਹੈ। ਖੇਤੀਬਾੜੀ ਵਿਭਾਗ ਨੇ ਪੰਜਾਬ ਦੀਆਂ 1200 ਬੀਜ ਦੁਕਾਨਾਂ ‘ਤੇ ਜਾਂਚ ਕੀਤੀ। ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨੇ ਕਿਹਾ ਕਈ ਹੋਰ ਡੀਲਰ ਵੀ ਝੋਨੇ ਦੀ PR 128 ਤੇ PR 129 ਕਿਸਮ ਦਾ ਬੀਜ ਵੇਚ ਰਹੇ ਸਨ। ਅੱਧਾ ਦਰਜਨ ਤੋਂ ਵੱਧ ਦੁਕਾਨਦਾਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਕਈਆਂ ਖਿਲਾਫ ਖੇਤੀਬਾੜੀ ਵਿਭਾਗ ਨੇ FIR ਵੀ ਦਰਜ ਕਰਵਾਈ ਹੈ। ਮੀਡੀਆ ਰਿਪੋਰਟਾਂ ਤੋਂ ਬਾਅਦ ਕਿਸਾਨਾਂ ਨੂੰ ਲੁੱਟਣ ਵਾਲੇ ਸੀਡ ਸਟੋਰ ਮਾਲਕਾਂ ਤੇ ਸਪਲਾਈ ਕਰਨ ਵਾਲਿਆਂ ਖਿਲਾਫ ਪੁਲਿਸ ਤੇ ਖੇਤੀਬਾੜੀ ਵਿਭਾਗ ਹਰਕਤ ‘ਚ ਆਇਆ ਹੈ।
ਪੰਜਾਬ ਬੀਜ ਘੁਟਾਲੇ ‘ਚ ਹੋਈ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਮੰਤਰੀ ਦਾ ਕਰੀਬੀ ਬੀਜ ਸਪਲਾਇਰ ਅੰਡਰਗਰਾਊਂਡ ਹੈ। ਡੇਰਾ ਬਾਬਾ ਨਾਨਕ ‘ਚ ਕਰਨਾਲ ਐਗਰੀ ਸੀਡ ਦਾ ਮਾਲਕ ਲਖਵਿੰਦਰ ਲੱਕੀ ਅੰਡਰਗਰਾਊਂਡ ਹੋ ਗਿਆ ਹੈ। ਐਤਵਾਰ ਸ਼ਾਮ ਲੁਧਿਆਣਾ ‘ਚ ਬਰਾੜ ਸੀਡ ਸਟੋਰ ਦੇ ਮਾਲਕ ਹਰਵਿੰਦਰ ਬਰਾੜ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ABP ਨਿਊਜ਼ ਲੱਕੀ ਦੀ ਫੈਕਟਰੀ ਤੇ ਦੁਕਾਨ ‘ਤੇ ਪਹੁੰਚਿਆ ਤਾਂ ਦੋਵਾਂ ਥਾਵਾਂ ‘ਤੇ ਲੱਕੀ ਨਹੀਂ ਮਿਲਿਆ।

Previous articleਸੰਤ ਗਿਰਧਾਰੀ ਨਾਥ ਤੇ ਸਾਥੀਆਂ ਤੇ ਝੂਠਾ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ- ਸੰਤ ਸੇਵਕ ਨਾਥ
Next articleਗਾਇਕ ਗਿੱਲ ਕਮਲ ਦੇ ਗੀਤ ਦਾ ਕੀਤਾ ਵੀਡੀਉ ਫਿਲਮਾਂਕਣ