ਬੀਐੱਸਐੱਫ ਨੇ ਹਥਿਆਰ ਲਿਆ ਰਿਹਾ ਪਾਕਿਸਤਾਨੀ ਡਰੋਨ ਡੇਗਿਆ

ਜੰਮੂ (ਸਮਾਜਵੀਕਲੀ):  ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਨੇੜੇ ਆਧੁਨਿਕ ਕਾਰਬਾਈਨ ਅਤੇ ਕੁਝ ਗਰਨੇਡਾਂ ਨਾਲ ਲੈਸ ਪਾਕਿਸਤਾਨੀ ਡਰੋਨ ਨੂੰ ਗੋਲੀਆਂ ਮਾਰ ਕੇ ਡੇਗ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ ਇੱਕ ਟੁਕੜੀ ਨੇ ਤੜਕੇ 5:10 ਵਜੇ ਸਰਹੱਦ ਨਾਲ ਲੱਗਦੀ ਪੰਸਾਰ ਚੌਕੀ ਨੇੜੇ ਡਰੋਨ ਉੱਡਦਾ ਦੇਖਿਆ।

ਜਵਾਨਾਂ ਨੇ 9 ਗੋਲੀਆਂ ਚਲਾਈਆਂ ਅਤੇ ਡਰੋਨ ਨੂੰ ਭਾਰਤੀ ਖੇਤਰ ਦੇ 250 ਮੀਟਰ ਅੰਦਰ ਹੇਠਾਂ ਸੁੱਟ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਡਰੋਨ ’ਤੇ ਲੋਡ ਕੀਤੀ ਅਾਧੁਨਿਕ ਕਾਰਬਾਈਨ, ਦੋ ਮੈਗਜ਼ੀਨ, 60 ਕਾਰਤੂਸ ਅਤੇ ਕੁਝ ਗਰਨੇਡ ਬਰਾਮਦ ਹੋਏ ਹਨ ਜੋ ਕਿ ਪਾਕਿਸਤਾਨੀ ਏਜੰਟਾਂ ਨੂੰ ਸਪਲਾਈ ਕੀਤੇ ਜਾਣੇ ਸਨ।

ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਡਰੋਨ ਨੂੰ ਸਰਹੱਦ ਨੇੜੇ ਪਾਕਿਸਤਾਨ ਦੀਆਂ ਅਗਲੇਰੀਆਂ ਚੌਕੀਆਂ ਤੋਂ  ਪਾਕਿਸਤਾਨੀ ਰੇਜਰਾਂ ਕੰਟਰੋਲ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਦੌਰਾਨ ਪਾਕਿਸਤਾਨੀ ਰੇਂਜਰਾਂ ਵੱਲੋਂ ਹੀਰਾਨਗਰ ਸੈਕਟਰ ਵਿੱਚ ਬਾਬੀਆ ਚੌਕੀ ਨੇੜੇ ਸਵੇਰੇ 8:50 ਵਜੇ ਗੋਲੀਬਾਰੀ ਵੀ ਕੀਤੀ ਗਈ, ਜਿਸ ਦਾ ਭਾਰਤੀ ਜਵਾਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸੇ ਦੌਰਾਨ ਪਾਕਿਸਤਾਨੀ ਫ਼ੌਜੀਆਂ ਵੱਲੋਂ ਅੱਜ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਵੀ ਗੋਲਾਬਾਰੀ ਕੀਤੀ ਗਈ।

Previous articleਡੀਜ਼ਲ ਦਾ ਭਾਅ ਰਿਕਾਰਡ ਪੱਧਰ ’ਤੇ ਪਹੁੰਚਿਆ
Next articleIran’s confirmed COVID-19 cases hit 202,584 with 2,322 new cases