ਬਿਜਲੀ ਸੋਧ ਬਿਲ ਦੇ ਪਾਸ ਹੋਣ ਨਾਲ ਸਮੁੱਚਾ ਪਾਵਰਕਾਮ, ਕਿਸਾਨ ਵਰਗ ਤੇ ਗਰੀਬ ਲੋਕ ਪ੍ਰਭਾਵਤ -ਇੰਜੀ: ਬਾਜਵਾ

   ਕਪੂਰਥਲਾ;16 ਜੁਲਾਈ (ਕੌੜਾ) (ਸਮਾਜਵੀਕਲੀ) :  ਕੇਂਦਰੀ ਬਿਜਲੀ ਸੋਧ ਕਾਨੂੰਨ– 2020 ਜੋ ਹਰ ਵਰਗ ਨੂੰ ਸਬਸਿਡੀ ਦੇ ਰੂਪ ਵਿਚ ਮਿਲਦੀਆਂ ਸਹੂਲਤਾਂ ਨੂੰ ਬੰਦ ਕਰਨ ਦਾ ਇੱਕ ਸੰਕੇਤ ਹੈ ਦਾ ਹਰ ਵਰਗ ਦੇ ਲੋਕਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਹ ਸ਼ਬਦ ਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਦੇ ਪ੍ਰਧਾਨ ਇੰਜ: ਗੁਰਨਾਮ ਸਿੰਘ ਬਾਜਵਾ ਨੇ ਆਖੇ।

ਉਨ੍ਹਾਂ ਕਿਹਾ ਕੇਇੱਕ ਪਾਸੇ ਤਾਂ ਸਾਰਾ ਦੇਸ਼ ਕੋਵਿਡ-19 ਨਾਂ ਦੀ ਮਹਾਂਮਾਰੀ ਕਾਰਨ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਸਾਰੀਆਂ  ਨੈਤਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਦਿਆਂ , ਬਿਜਲੀ ਸੋਧ ਬਿਲ 2020 ਦਾ ਖਰੜਾ ਤਿਆਰ ਕਰਕੇ ਦੇਸ਼ ਦੇ ਸਮੂਹ ਰਾਜਾਂ ਦੀਆਂ ਸਰਕਾਰਾਂ ਪਾਸੋਂ ਪ੍ਰਤੀਕਿਰਿਆਮੰਗ ਲਈ ਹੈ ਜੋ ਬਹੁਤ ਹੀ ਜ਼ਿਆਦਾ ਨਿੰਦਣਯੋਗ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਏਸ ਬਿਜਲੀ ਸੋਧ ਬਿਲ ਦੇ ਪਾਸ ਹੋਣ ਨਾਲ ਸਮੁੱਚਾ ਪਾਵਰਕਾਮ, ਕਿਸਾਨ ਵਰਗ ਤੇ ਗਰੀਬ ਲੋਕ ਪ੍ਰਭਾਵਤ ਹੋਵੇਗਾ ਕਿਉਕਿ ਉਕਤ ਬਿੱਲ ਦੇ ਪਾਸ ਹੋਣ ਨਾਲ  ਲੋਕਾਂ ਨੂੰ ਮਿਲਦੀਆਂ ਸਹੂਲਤਾਂ/ਸਬਸਿਡੀਆਂ ਖ਼ਤਮ ਹੋ ਜਾਣਗੀਆਂ, ਤੇ ਪ੍ਰਾਈਵੇਟ ਸੈਕਟਰ ਨੂੰ ਬਲ ਮਿਲੇਗਾ।

ਇੰਜੀਨੀਅਰ ਬਾਜਵਾ ਨੇ ਕਿਹਾ ਕਿ 18 ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ -2003 ਹੋਂਦ ਵਿੱਚ ਲਿਆਂਦਾ ਗਿਆ ਸੀ ਜਿਸ ਦਾ ਮੰਤਵ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇ ਨਾਲ-ਨਾਲ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਸੀ ਜੋ ਅੱਜ ਤੱਕ ਵੀ ਪ੍ਰਾਪਤ ਨਹੀਂ ਹੋ ਸਕੀ। ਕੌਂਸਲ ਦੇ ਸਰਕਲ ਸਕੱਤਰ ਇੰਜਨੀਅਰ ਬਲਵੀਰ ਸਿੰਘ ਧਾਰੋਵਾਲੀ ਨੇ ਕਿਹਾ ਕਿ ਏਸ ਬਿਜਲੀ ਬਿਲ ਦੇ ਪਾਸ ਹੋਣ ਨਾਲ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਲਾਉਣ ਦੇ ਅਖਤਿਆਰ ਉਤੇ ਕੇਂਦਰ ਸਰਕਾਰ ਦਾ ਕਬਜ਼ਾ ਹੋ ਜਾਵੇਗਾ। ਅਤੇ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਂਦਰ ਸਰਕਾਰ ਬਿਜਲੀ ਦੇ ਹਰੇਕ ਕੰਮਕਾਜ ਦਾ ਸੰਚਾਲਨ ਕੇਂਦਰ ਸਰਕਾਰ ਦੇ ਹੱਥ ਹੋਵੇਗਾਤੇ ਰਾਜ ਸਰਕਾਰ ਆਪਣੇ ਅਧਿਕਾਰਾਂ ਤੋਂ ਵਾਂਝੀ ਹੋ ਜਾਵੇਗੀ। ਕੌਂਸਲ ਦੇ ਵਕਤ ਦੋਹਾਂ ਔਹਦੇਦਾਰ ਬਿਜਲੀ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾਣ ਵਾਲੇ ਬਿਜਲੀ ਸ਼ੋਧ ਕਨੂੰਨ 2020 ਬਿੱਲ ਦਾ ਡਟ ਕੇ ਵਿਰੋਧ ਕਰਨਾ।

Previous articleਰੂਹਾਨੀ ਹੂਕ ਤੇ ਅਨੋਖਾ ਅਹਿਸਾਸ ਹੈ ਪਿਆਰ
Next articleਜਨੂੰਨ ‘ਚ ਫੋਟੋਗ੍ਰਾਫਰ ਨੇ ਬਣਾਇਆ ਕੈਮਰੇ ਦੀ ਸ਼ਕਲ ਦਾ ਘਰ, ਘਰ ਦਾ ਨਾਂ ਰੱਖਿਆ ‘ਕਲਿਕ’