ਬਾਲ -ਮਜ਼ਦੂਰੀ ਵਿਰੋਧੀ ਦਿਵਸ , 12 ਜੂਨ

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਅੱਖਾਂ ਭੋਲੀਆਂ ਅਤੇ ਮਾਸੂਮ ਚਿਹਰਾ,
ਬੁੱਲ੍ਹ ਹਨ, ਪਿੱਪਲ ਪੱਤੇ ਨਵੇਂ ਫੁੱਟੇ ਵਾਂਗ ਅੱਲੇ
ਇਹ ਸੂਰਤਾਂ ਹਸੂੰ-ਹਸੂੰ ਕਰਦੀਆਂ ਨਹੀਂ
ਦਬਾਇਆ ਹੋਈਆਂ ਕੰਮਾਂ ਦੇ ਬੋਝ ਥੱਲੇ

ਜੇਹੜੀਆਂ ਭੋਲੀਆਂ ਅੱਖਾਂ , ਖੇਡਣਾ ਲੋਚਨ
ਉਨ੍ਹਾਂ ਨੂੰ ਮਿਲਾਂ ਦਾ ਧੂੰਆਂ ਨਾ ਚੜ੍ਹਾਓ ਲੋਕੋ
ਜੇਹੜੇ ਹੱਥ ਕਲਮ ਫ਼ੜਣ ਦੇ ਹੀ ਯੋਗ ਹਨ
ਉਨ੍ਹਾਂ ਹੱਥਾਂ ਨੂੰ ਝਾੜੂ ਨਾ ਫੜਾਓ ਲੋਕੋ

ਬਾਲ ਮਜ਼ਦੂਰੀ ਭਾਂਵੇ , ਅਪਰਾਧ ਹੈ ਸਮਝਿਆ ਜਾਂਦਾ
ਪਰ ਸਰਮਾਏਦਾਰ , ਪੱਧਰ ਦਿਲ, ਨਹੀਂ ਸਮਝ ਪਾਂਦਾ
ਅਮੀਰਾਂ ਨੂੰ ਅਪਣੇ ਬਾਲ ਬਹੁਤ ਪਿਆਰੇ ਹਨ
ਪਰ ਦਿਲ ਦਿਮਾਗ ਨੇ ,ਬਾਲ -ਮਜ਼ਦੂਰਾਂ ਦੇ ਦੁਖ ਨਹੀਂ ਵਿਚਾਰੇ ਹਨ
ਉਨ੍ਹਾਂ ਨੂੰ ਬਾਲ -ਮਜ਼ਦੂਰ ਸਸਤਾ ਮਿਲ ਜਾਂਦਾ
ਧਨ ਲੋਲੁਪਾਂ ਦਾ ਧਨ ਬਚ ਜਾਂਦਾ

ਸਰਕਾਰ ਤਾਂ ਕਾਨੂੰਨ ਬਣਾਉਣਦੀ ਹੈ ਅੱਖਾਂ ਪੂੰਝਣ ਲਈ
ਪਰ ਬਾਲ ਮਜ਼ਦੂਰ ਹਨ ਮਜ਼ਬੂਰ ਬਚਪਣ ਜੂਝਣ ਲਈ
ਕੁਝ ਬਾਪ ਨਸ਼ਾ ਕਰ ਕੇ ਧੁੱਤ ਹੋ , ਲੇਟਦੇ ਹਨ
ਬੱਚੇ ਨੂੰ ਕੁੜੇ ਚ ਕੁੜਾ ਹੋਂਣ ਲਈ ਭੇਜਦੇ ਹਨ

ਐੱਸੇ ਲੋਕਾਂ ਨੂੰ ਢੂੰਡ ਕੇ ,ਕਰੋ ਕਾਨੂੰਨ ਹਵਾਲੇ
ਜਿੰਨਾ ਨੇ ਬਚਪਨ ਮੜੋੜਿਆ , ਖੁਦ ਨਸੇਂ ਪਾਲੇ
ਸਭ ਤੋਂ ਵੱਡਾ ਕਾਰਨ , ਮਾਂ ਬਾਪ ਹਨ ਗਰੀਬ
ਜਨਮ ਲੈਂਦਿਆਂ ਹੀ ਫੁੱਟ ਗਏ ਇੰਨਾਂ ਦੇ ਨਸੀਬ

ਕਹਿੰਦੇ ਨੇ ਭੁੱਖੀ ਸੱਪਨੀ , ਅਪਣੇ ਅੰਡੇ ਹੈ ਖਾ ਜਾਂਦੀ
ਅਪਣੀ ਔਲਾਦ ਤੋਂ ਵੱਧ ਕੋਈ ਚੀਜ਼ ਨਹੀਂ ਪਿਆਰੀ ਹੁੰਦੀ
ਪਰ ਭੁੱਖ ਸਭ ਕੁਝ ਹੈ ਕਰਵਾ ਦਿੰਦੀ
ਇਹ ਭੁੱਖ ਦੀ ਅੱਗ ਨਹੀਂ ਸਹਿਨ ਹੁੰਦੀਂ

ਇਸ ਕਹਿਰ ਨੂੰ ਮਿਟਾਉਣ ਲਈ, ਜੇਕਰ ਹਰ ਵਰਗ ਜਾਗੁਰਕ ਹੇਵੇਗਾ
ਥਾਂ ਹੀ ਬਾਲ ਮਜ਼ਦੂਰ ਨੂੰ ਸਹੀ ਰਾਹ ਵੱਲ ਮੋੜੇਗਾ
ਸਰਕਾਰ ਬਾਲ ਮਜ਼ਦੂਰਾਂ ਲਈ ਗੁਰੂ ਕੁੱਲ ਕਿਓਂ ਨਹੀਂ ਖੋਹਲਦੀ
ਭਾਸ਼ਣਾ ਦਾ ਖੱਟਿਆ ਖਾਂਦੀ ਹੈ, ਅਸਲਿਅਤ ਨਹੀਂ ਟੋਹਲਦੀ
ਹਰ ਇਨਸਾਨ ਦੇ ਦਿਲ ਵਿਚ ਜਦੋਂ ਤੱਕ ਰਹਿਮਤ ਨਹੀਂ ਆਉਂਦੀ ‌

ਬੱਚੇ ਤੋਂ ਕੰਮ ਲੈਣਾ ਹੀ ਨਹੀਂ ,ਜਦ ਤੱਕ ਇਹ ਲਹਿਰ ਨਹੀਂ ਆਉਂਦੀ
ਉਸ ਸਮੇਂ ਤੱਕ ਨਹੀਂ ਖ਼ਤਮ ਹੋਣਾ , ਇਹ ਬਾਲ ਮਜ਼ਦੂਰੀ ਦਾ ਸਿਲਸਿਲਾ
ਕਾਨੂੰਨ ਦਾ ਸਾਥ ਵੀ ਦੇਓ,ਜਗਾਓ ਰਹਿਮਤ ਦਾ ਬਲਬਲਾ
ਇਹ ਰਹਿਮਤ ਦੀ ਕੋਮਲ ਲਹਿਰ ,ਹਰ ਪ੍ਰਾਣੀ ਨੂੰ ਗਲਵਕੜੀ ਘੁੱਟ ਪਾਵੇ
ਸ਼ਾਯਦ ਫੇਰ ਮਾਸੂਮਾਂ ਲਈ , ਕੋਈ ਚਾਨਣ ਦੀ
ਪੋਹ ਫੁੱਟ ਜਾਵੇ

ਇਕ ਹੋਰ ਸਲਾਹ——
ਦੇ ਕਰ ਕਿਸੇ ਕੋਲ ਬੱਚਾ ਨਹੀਂ,
ਦਿਲ ਨੂੰ ਸੇ਼ਰ ਵਰਗਾ ਬਣਾਓ ਸਾਥੀਓ
ਰਿਸ਼ਤੇ ਦਾਰ ਦਾ ਬੱਚਾ ,ਨਾ ਲੈ ਕੇ
ਕੋਈ ਗਰੀਬ ਬੱਚਾ ਅਪਨਾਓ ਸਾਥੀਓ

ਰਿਸ਼ਤੇ ਦਾਰ, ਬੱਚਾ ਤਾਂ ਚੰਗੀ ਤਰ੍ਹਾਂ ਪਲ ਹੀ ਜਾਵੇ ਗਾ
ਕਿਸੇ ਗਰੀਬ ਦੀ ਜ਼ਿੰਦਗੀ ਬਚਾਓ ਸਾਥੀਓ
ਜਿਵੇਂ ਵੀ ਹੋ ਸਕੇ , ਕਰੋ ਕੋਸ਼ਿਸ਼,
ਮਾਸੂਮਾਂ ਦਾ ਮਸੀਹਾ ਬਣ ਜਾਓ ਸਾਥੀਓ

ਕਿ੍ਸ਼ਨਾ ਸ਼ਰਮਾ

ਸੰਗਰੂਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੌਧਿਕ ਮਾਫੀਏ ਦੀ ਕੰਗਾਲੀ !
Next articleਕਿਉਂ ਹੈਂ !