ਬਾਲਿਕਾ ਗ੍ਰਹਿ ਵਿੱਚ ਲੜਕੀਆਂ ਦੇ ਗਰਭਵਤੀ ਹੋਣ ਦੇ ਮਾਮਲੇ ਦੀ ਜਾਂਚ ਹੋਵੇ: ਅਖਿਲੇਸ਼

ਲਖਨਊ (ਸਮਾਜਵੀਕਲੀ) : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਾਨਪੁਰ ਦੇ ਸਰਕਾਰੀ ਬਾਲਿਕਾ ਗ੍ਰਹਿ ਵਿੱਚ ਰਹਿੰਦੀਆਂ 7 ਲੜਕੀਆਂ ਦੇ ਗਰਭਵਤੀ ਹੋਣ ਦੇ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਅਖਿਲੇਸ਼ ਨੇ ਅੱਜ ਇਕ ਟਵੀਟ ਵਿੱਚ ਕਿਹਾ, ‘ਕਾਨਪੁਰ ਦੇ ਸਰਕਾਰੀ ਬਾਲਿਕਾ ਗ੍ਰਹਿ ਤੋਂ ਆਈ ਖ਼ਬਰ ਨਾਲ ਸੂਬੇ ਵਿੱਚ ਰੋਸ ਫੈਲ ਗਿਆ ਹੈ। ਕੁਝ ਨਾਬਾਲਗ ਲੜਕੀਆਂ ਦੇ ਗਰਭਵਤੀ ਹੋਣ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਵਿੱਚ 57 ਕਰੋਨਾ ਪੀੜੜ ਅਤੇ ਇਕ ਨੂੰ ਏਡਜ਼ ਹੋਣ ਦਾ ਪਤਾ ਚਲਿਆ ਹੈ। ਇਨ੍ਹਾਂ ਦਾ ਤੁਰਤ ਇਲਾਜ ਹੋਵੇ।’

Previous articleRSS decides to lead anti-Chinese product campaign, may re-open shakhas
Next articleMiffed at leadership change, Shankersinh Vaghela quits NCP