ਬਾਬਾ ਸਾਹਿਬ ਟਾਇਗਰ ਫੋਰਸ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ/ਸ਼ਾਮਚੁਰਾਸੀ  (ਸਮਾਜ ਵੀਕਲੀ) (ਚੁੰਬਰ) – ਅੱਜ ਰਾਜਪੁਰ ਭਾਈਆਂ ਵਿਖੇ ਬਾਬਾ ਸਾਹਿਬ ਟਾਇਗਰ ਫੋਰਸ ਦੇ ਪੰਜਾਬ ਪ੍ਰਧਾਨ ਨਰਿੰਦਰ ਨਹਿਰੂ ਅਤੇ ਕਿਸਾਨ ਆਗੂ ਸਰਪੰਚ ਹਰਪਾਲ ਸਿੰਘ, ਸਰਪੰਚ ਇੰਦਰਹੀਰ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮੋਦੀ ਸਰਕਾਰ ਪ੍ਰਤੀ ਤਿੱਖਾ ਪ੍ਰਤੀਕਰਮ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਖਤਮ ਕਰਨ ਵਾਲੇ ਕਾਨੂੰਨਾਂ ਦਾ ਰਾਹ ਨਾ ਅਖਤਿਆਰ ਕਰੇ, ਉਨ•ਾਂ ਕਿਹਾ ਕਿ ਉਕਤ ਮੋਦੀ ਸਰਕਾਰ ਨੇ ਮੁਗਲਾਂ ਵਾਲਾ ਜੁਲਮ ਲੋਕਾਂ ਤੇ ਢਾਇਆ ਹੈ। ਨਹਿਰੂ ਨੇ ਕਿਹਾ ਕਿ ਜੋ ਪਰਾਲੀ ਸਾੜਨ ਤੇ ਜੋ ਜੁਰਮਾਨਾਂ ਅਤੇ ਕੈਦ ਦਾ ਡਰਾਵਾ ਕਿਸਾਨਾਂ ਨੂੰ ਸਰਕਾਰ ਨੇ ਦਿੱਤਾ ਹੈ, ਉਸ ਨਾਲ ਪੰਜਾਬ ਦਾ ਕਿਸਾਨ ਦਬਣ ਵਾਲਾ ਨਹੀਂ। ਉਨ•ਾਂ ਦੀ ਜ਼ਮੀਨ ਦੱਬਣ ਦੀ ਸ਼ਾਜਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ•ਾ ਹੁਸ਼ਿਆਰਪੁਰ ਪ੍ਰਧਾਨ, ਹੈਪੀ ਮੇਹਟੀਆਣਾ, ਜੱਸੀ ਅਤੇ ਮਨੀ ਰਾਜਪੁਰ ਭਾਈਆਂ, ਬਲਜਿੰਦਰ ਤਨੂਲੀ, ਕਮਲ ਮਨੀ, ਬੰਗਾ, ਬੁੱਗਾ ਅਤੇ ਕੇਵਲ ਸਮੇਤ ਕਈ ਹੋਰ ਹਾਜਰ ਸਨ।

Previous articleਸਾਫ਼ ਸੁਥਰੀ ਗਾਇਕੀ ਤੇ ਗੀਤਕਾਰੀ ਦਾ ਸੁਮੇਲ ਬਿੱਕਰ ਤਿੰਮੋਵਾਲ
Next articleWe require minimalism to take care of our needs and use minimax strategy (minimising the loss) by decision rule as a worst case with professional ethics