ਬਾਬਾ ਸਾਹਿਬ ਜੀ ਦੀ ਸੋਚ ਨੂੰ ਬਚਾ ਕੇ ਰੱਖਿਓ …..

ਪਿਰਤੀ ਸ਼ੇਰੋਂ

(ਸਮਾਜ ਵੀਕਲੀ)

1.ਮੰਨੂਵਾਦੀਆਂ ਦੇ ਹੋ ਰਹੇ ਜੁਲਮਾ ਤੋਂ ਜੀਹਨੇ ਸਾਨੂੰ ਸੀ ਬਚਾਇਆ,
ਜਾਤਾਂ ਪਾਤਾਂ ਨੂੰ ਜੜ ਤੋਂ ਪੁਟਣ ਲਈ ਮਸ਼ੀਹਾ ਬਣ ਕੇ ਆਇਆ,
ਦੇਸ਼ ਵਾਸੀਓ ਭੀਮ ਰਾਓ ਦੀ ਚਲਾਈ ਲਹਿਰ ਨੂੰ ਵਧਾ ਕੇ ਰੱਖਿਓ,
ਦੇਸ ਵਾਸਿਓ ਡਾ਼ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਬਚਾ ਕੇ ਰੱਖਿਓ

2.ਰੋਟੀ ਘੱਟ ਖਾ ਕੇ ਗੁਜਾਰਾ ਕਰ ਲਿਉ ਵੀਰੇ,
ਪਰ ਪੜ ਲਿਖ ਜਾਈਓ ਜਰੂਰ,
ਕਿਉਕਿ ਤੁਸੀ ਵੀ ਬਣਨਾ ਕੌਮ ਦੇ ਹੀਰੇ,
ਰਲ ਮਿਲਕੇ ਰਹਿਓ ਮੰਨੂਵਾਦੀ ਸੋਚ ਵਾਲਿਆਂ ਨੂੰ ਭੱਜਾ ਕੇ ਰੱਖਿਓ,
ਦੇਸ ਵਾਸਿਓ ਡਾ਼ ਭੀਮ ਰਾੳ ਅੰਬੇਡਕਰ ਜੀ ਦੀ ਸੋਚ ਨੂੰ ਬਚਾ ਕੇ ਰੱਖਿਓ

3.ਲੱਗ ਕਿਤੇ ਨੌਕਰੀਆਂ ਤੇ ਨਾ ਭੁੱਲ ਜਾਇਓ,
ਗਰੀਬੀ ਦੇ ਮਾਰਿਆਂ ਨੂੰ ਬੇਸਹਾਰਿਆਂ ਨੂੰ ਨਾਲ ਰਲਾ ਕੇ ਰੱਖਿਓ,
ਉਨਾ ਨੂੰ ਸੰਘਰਸ ਕਰਨ ਲਈ ਕਲਮ ਫੜਾ ਕੇ ਰੱਖਿਓ,
ਸ਼ੇਰੋਂ ਵਾਲਾ ਪਿਰਤੀ ਆਖੇ ਹੱਕ ਸੱਚ ਦੀ ਲੜਾਈ ਲਈ ਹੌਸਲੇ ਬੁਲੰਦ ਬਣਾਕੇ ਰੱਖਿਓ,
ਦੇਸ ਵਾਸਿਓ ਡਾ਼ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨੂੰ ਬਚਾ ਕੇ ਰੱਖਿਓ

ਪਿਰਤੀ ਸ਼ੇਰੋਂ। ਪਿੰਡ ਤੇ ਡਾਕ ਸ਼ੇਰੋਂ ਜਿਲਾ ਸੰਗਰੂਰ 9814407342

Previous articleਥੱਪੜ ਮਾਰਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ …..
Next articleਬਾਪੂ