ਬਾਬਾ ਇਲਤੀ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਦੋਵੇਂ ਹੱਥੀ ਫੜਕੇ ਝੰਡੀ,
ਚੋਰਾਂ ਨੈਂ ਹੈ ਖੋਲੀ ਮੰਡੀ।
.
ਮੈਥੋਂ ਲੈਕੇ ਮੈਨੂੰ ਦੇ ਦਿਉ,
ਸਨਮਾਨਾਂ ਦੀ ਕਰਦੇ ਵੰਡੀ।
.
ਕੱਚੇ ਲੇਖਕ ਅੱਗੇ ਹੋਇਉ,
ਪੱਕੇ ਦੀ ਕਰ ਕਰਕੇ ਭੰਡੀ ।
.
ਕੁਝ ਕਵਿਤਾਵਾਂ ਵੇਚਣ ਬੈਠੇ,
ਹੀਰਾ ਮੰਡੀ ਦੀ ਜਿਉ ਰੰਡੀ ।
.
ਝੋਲੀ ਚੁੱਕ ਨੇ ਘੁੰਮਦੇ ਫਿਰਦੇ,
ਪਿੰਡ ਪਿੰਡ ਤੇ ਡੰਡੀ ਡੰਡੀ।
.
ਦੇਖੋ ਜਨਤਾ ਕਦੋਂ ਹੈ ਕਰਦੀ,
ਇਹ ਚੋਰਾਂ ਦੀ ਫੜਕੇ ਫੰਡੀ।
.
ਮਾਣ ਲੈ ਬਾਬਾ ਮੌਜ ਬਹਾਰਾਂ,
ਇਹ ਕੁਲਫੀ ਨਾ ਰਹਿੰਣੀ ਠੰਡੀ।
ਉਹ ਕਦੇ ਵੀ ਮਾਰ ਨੀ ਖਾਂਦੀ,
ਜਿਹੜੀ ਹੋਵੇ ਉਸਤਾਦ ਦੀ ਚੰਡੀ।
ਸ਼ਰਮ ਜਿਹਨਾਂ ਨੇ ਗੀਜੇ ਪਾਈ,
ਉਨ੍ਹਾਂ ਦੀ ਕਰ ਲੋ ਜੋ ਮਰਜ਼ੀ ਭੰਡੀ।
ਬਾਬਾ ਤੇਰੀ ਪੀਪਣੀਂ ਕਿਸ ਨੇ ਸੁਨਣੀ,
ਇੱਥੇ ਬਣੀ ਪਈ ਐ ਮੱਛੀ ਮੰਡੀ।
ਬੁੱਧ ਸਿੰਘ ਨੀਲੋਂ
9464370823
Previous articleਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਹਰੀ ਖਾਦ ਅਹਿਮ ਭੂਮਿਕਾ ਨਭਾਉਂਦੀ ਹੈ: ਸਨਦੀਪ ਸਿੰਘ ਏ ਡੀ ਓ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਰਲਡ ਹੈਲਥ ਡੇ ਮਨਾਇਆ