ਬਾਦਲਾਂ ਦੀ ਰਿਹਾਇਸ਼ ਅੱਗੇ ਜਾਨ ਦੇਣ ਵਾਲੇ ਕਿਸਾਨ ਦਾ ਬਾਸ਼ਰਤ ਸਸਕਾਰ ਕਰਨ ਦਾ ਐਲਾਨ

ਮਾਨਸਾ, (ਸਮਾਜ ਵੀਕਲੀ): ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਜਿਹੜੇ ਬੁਜ਼ਰਗ ਕਿਸਾਨ ਨੇ ਬੀਤੇ ਦਿਨ ਪਿੰਡ ਬਾਦਲ ਵਿੱਚ ਬਾਦਲਾਂ ਦੇ ਘਰ ਮੁਹਰੇ ਸਲਫ਼ਾਸ ਖਾਧੀ ਸੀ, ਦੀ ਮੌਤ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਵਲੋਂ ਪੰਜਾਬ ਸਰਕਾਰ ਸਾਹਮਣੇ ਸਸਕਾਰ ਲਈ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ।

ਜਥੇਬੰਦੀ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ ( 65) ਪੁੱਤਰ ਬਚਨ ਸਿੰਘ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ, ਸਰਕਾਰੀ ਨਿਯਮਾਂ ਅਨੁਸਾਰ 3 ਲੱਖ ਰੁਪਏ ਦੀ ਐਕਸਗਰੇਸੀਆ ਗਰਾਂਟ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂ ਨੇ‌ ਕਿਹਾ ਕਿ ਇਸ ਮਾਮਲੇ ਲਈ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਬਠਿੰਡਾ ਅਤੇ ਮੁਕਤਸਰ ਦੇ ਡਿਪਟੀ ਕਮਿਸ਼ਨਰਾਂ ਨੇ ਮੀਟਿੰਗ ਵਾਸਤੇ ਜਥੇਬੰਦਕ ਆਗੂਆਂ ਨੂੰ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਬੁਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਨ੍ਹਾਂ ਮੰਗਾਂ ਤੋਂ ਬਿਨਾਂ ਕੋਈ ਹੋਰ ਸਮਝੋਤਾ ਨਹੀਂ ਕਰੇਗੀ ।

Previous articleਬਾਰਡਰ ਗਾਰਡ ਬੰਗਲਾਦੇਸ਼ ਤੇ ਬੀਐੱਸਐਫ ਵਿਚਾਲੇ ਡੀਜੀ ਪੱਧਰ ਦੀ ਗੱਲਬਾਤ ਮੁਕੰਮਲ
Next articleਨਵਾਜ਼ ਸ਼ਰੀਫ਼ ਕਰ ਸਕਦੇ ਨੇ ਸਰਗਰਮ ਸਿਆਸਤ ’ਚ ਵਾਪਸੀ