ਬਾਈ ਅਮਰਜੀਤ ਅਤੇ ਸੁਦੇਸ਼ ਕੁਮਾਰੀ ਲੈ ਕੇ ਹਾਜ਼ਰ ਹੋਏ ਨੇ ‘ਦੇਸੀ ਕਹਿਣ ਵਾਲੀਏ’ ਟਰੈਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੁਪਰ ਸਟਾਰ ਗਾਇਕਾ ਸ਼ੁਦੇਸ਼ ਕੁਮਾਰੀ ਅਤੇ ਪ੍ਰਸਿੱਧ ਗਾਇਕ ਬਾਈ ਅਮਰਜੀਤ ਸਾ ਮਿਊਜਿਕ ਪ੍ਰੋਡਕਸ਼ਨ ਸੁੱਖੀ ਸੁਖਵੀਰ ਅਤੇ ਟਿੰਕਾ ਗਿੱਲ ਦੀ ਨਿਰਦੇਸ਼ਨਾਂ ਹੇਠ ਆਪਣਾ ਖੂਬਸੂੁਰਤ ਟਰੈਕ ‘ਦੇਸੀ ਕਹਿਣ ਵਾਲੀਏ’ ਲੈ ਕੇ ਹਾਜ਼ਰ ਹੋਏ ਹਨ।

ਸ਼ੋਸ਼ਲ ਮੀਡੀਏ ਤੇ ਜਾਰੀ ਇਸ ਟਰੈਕ ਦਾ ਪੋਸਟਰ ਸੰਗੀਤ ਪ੍ਰੇਮੀਆਂ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਟਰੈਕ ਦਾ ਮਿਊਜਿਕ ਡੀ ਜੇ ਡਸਟਰ ਦਾ ਹੈ ਜਦਕਿ ਇਸ ਨੂੂੰ ਕਲਮਬੱਧ ਅਰਵਿੰਦਰ ਗੀਤਕਾਰ ਨੇ ਕੀਤਾ ਹੈ। ਆਸ ਹੈ ਕਿ ਇਹ ਟਰੈਕ ਲੋਕ ਮਨਾ ਵਿਚ ਆਪਣੀ ਵਿਲੱਖਣ ਥਾਂ ਬਣਾਏਗਾ ਅਤੇ ਉਕਤ ਗਾਇਕ ਜੋੜੀ ਨੂੰ ਸੰਗੀਤ ਖੇਤਰ ਦੀਆਂ ਬੁਲੰਦੀਆਂ ਤੇ ਪਹੁੰਚਾਏਗਾ।

Previous articleਗਾਇਕ ਫਿਰੋਜ਼ ਖਾਨ ਦੇ ਗੀਤ ‘ਤਿਰੰਗਾ’ ਨੇ ਖੱਟਿਆ ਦੇਸ਼ ਭਗਤੀ ਦਾ ਪਿਆਰ
Next articleਬਿੰਦਰ ਬਿਰਕ ਦਾ ਲਿਖਿਆ ਗਾਇਕਾ ਨਸੀਬੋ ਲਾਲ ਦਾ ਗਾਇਕ ਟਰੈਕ ‘ਇੰਤਜ਼ਾਰ’ ਜਲਦ ਰਿਲੀਜ਼