ਬਾਇਡਨ-ਹੈਰਿਸ ਜੋੜੀ ਲਈ ਚੋਣ ਪ੍ਰਚਾਰ ਕਰਨਗੇ ਬਰਾਕ ਓਬਾਮਾ

ਮੇਕਨ (ਸਮਾਜ ਵੀਕਲੀ) : ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਲਈ ਅਗਲੇ ਹਫ਼ਤੇ ਤੋਂ ਪੈਨਸਿਲਵੇਨੀਆ ’ਚ ਚੋਣ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਬਾਇਡਨ ਓਬਾਮਾ ਕਾਰਜਕਾਲ ਦੌਰਾਨ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ। ਬਰਾਕ ਓਬਾਮਾ ਬਾਇਡਨ ਲਈ ਚੋਣ ਪ੍ਰਚਾਰ ਦੇ ਨਾਲ-ਨਾਲ ਕਮਲਾ ਹੈਰਿਸ ਲਈ ਵੀ ਪ੍ਰਚਾਰ ਕਰਨਗੇ। ਹੈਰਿਸ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਹੈ। ਇਸ ਤੋਂ ਪਹਿਲਾਂ ਓਬਾਮਾ ਆਨਲਾਈਨ ਮੁਹਿੰਮ ਰਾਹੀਂ ਬਾਇਡਨ-ਹੈਰਿਸ ਨੂੰ ਸਮਰਥਨ ਦੇ ਚੁੱਕੇ ਹਨ। ਹੁਣ ਪਹਿਲੀ ਵਾਰ ਉਹ ਨਿੱਜੀ ਤੌਰ ’ਤੇ ਦੋਵਾਂ ਲਈ ਚੋਣ ਪ੍ਰਚਾਰ ਕਰਨਗੇ। ਅਮਰੀਕੀ ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਹੋਣ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਓਬਾਮਾ ਭਾਸ਼ਣ ਕਲਾ ਦੇ ਮਾਹਿਰ ਹਨ ਤੇ ਡੈਮੋਕਰੈਟਿਕ ਪਾਰਟੀ ਲਈ ਵੱਡਾ ਇਕੱਠ ਕਰਨ ਦੇ ਸਮਰੱਥ ਹਨ।

Previous articleਬਾਜ਼ਾਰਾਂ ’ਚ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡੀਆਂ
Next articleਜਨਰਲ ਜ਼ਿਆ ਦੇ ਜੁੱਤੇ ਸਾਫ਼ ਕਰਕੇ ਸਿਆਸਤ ’ਚ ਆਇਆ ਸ਼ਰੀਫ਼: ਇਮਰਾਨ