ਬਹੁਜਨ ਸਮਾਜ ਪਾਰਟੀ ਕਰੇਗੀ ਡੀਜੀਪੀ ਪੰਜਾਬ ਦਾ ਘਿਰਾਓ

ਬਸਪਾ ਪੰਜਾਬ ਦੇ ਕਿਸੇ ਵੀ ਆਗੂ ਤੇ ਹੋਇਆ ਹਮਲਾ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ – ਡਾ ਨਛੱਤਰ ਪਾਲ

ਬਹੁਜਨ ਸਮਾਜ ਪਾਰਟੀ ਪੰਜਾਬ ਦੀ ਇਕ ਹੰਗਾਮੀ ਮੀਟਿੰਗ ਜਲੰਧਰ ਪਾਰਟੀ ਦਫ਼ਤਰ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪਰਗਟ ਕੀਤੀ। ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਹੈ । ਪੰਜਾਬ ਵਿੱਚ ਗੈਂਗਸਟਰ ਵਾਰ ਚੱਲ ਰਹੀ ਹੈ। ਨਸ਼ਈ ਲੋਕ ਵੀ ਵੇਲੇ ਕੁਵੇਲੇ ਲੁੱਟਾਂ ਖੋਹਾਂ ਅਤੇ ਹਮਲੇ ਕਰ ਰਹੇ ਹਨ। ਪੰਜਾਬ ਵਿੱਚ ਬਸਪਾ ਆਗੂ ਹਨੇਰੇ-ਸਵੇਰੇ, ਦੇਰ-ਸਵੇਰ ਪੰਜਾਬ ਵਿਖੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਪੰਜਾਬ ਵਿੱਚ ਕਈ ਸਮਾਜਿਕ, ਧਾਰਮਿਕ ਆਗੂਆਂ ਤੇ ਹਮਲੇ ਹੋ ਰਹੇ ਹਨ।

ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਸੁਰੱਖਿਆ ਲਈ ਕਈ ਵਾਰ ਡੀ.ਜੀ.ਪੀ ਪੰਜਾਬ ਨੂੰ ਵੀ ਮਿਲੇ ਪਰ ਸੁਰੱਖਿਆ ਦਾ ਕੋਈ ਹੱਲ ਨਹੀਂ ਹੋਇਆ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਕਈ ਆਗੂ ਜਿਨ੍ਹਾਂ ਨੂੰ ਪਹਿਲਾਂ ਸੁਰੱਖਿਆ ਮਿਲੀ ਹੋਈ ਸੀ ਉਹ ਵੀ ਵਾਪਸ ਲੈ ਲਈ ਗਈ। ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਦੀ ਸੁਰੱਖਿਆ ਵਾਪਸ ਲਈ ਗਈ। ਕੁਲਦੀਪ ਸਿੰਘ ਸਰਦੂਲਗੜ੍ਹ ਜੀ ਤੇ ਕਾਫੀ ਵੱਡਾ ਹਮਲਾ ਹੋਇਆ ਹਾਈਕੋਰਟ ਦੇ ਕਹਿਣ ਦੇ ਬਾਵਜੂਦ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਪੰਜਾਬ ਦੇ ਕਈ ਵੱਡੇ ਆਗੂ ਜਿਹੜੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੀ ਲਹਿਰ ਨੂੰ ਮਜ਼ਬੂਤ ਕਰ ਰਹੇ ਰਹੇ ਹਨ ਉਨ੍ਹਾਂ ਤੇ ਕਦੇ ਵੀ ਹਮਲਾ ਹੋ ਸਕਦਾ ਹੈ। ਪਹਿਲਾਂ ਵੀ ਅੱਤਵਾਦ ਦੇ ਦੌਰ ਵਿੱਚ ਬਸਪਾ ਦੇ ਸੈਂਕੜੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ। ਆਉਣ ਵਾਲੇ ਸਮੇਂ ਤੇ ਕਿਸੇ ਵੀ ਬਸਪਾ ਆਗੂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀ.ਜੀ.ਪੀ ਦੀ ਹੋਵੇਗੀ।

ਆਉਣ ਵਾਲੇ ਸਮੇਂ ਤੇ ਡੀ.ਜੀ.ਪੀ ਪੰਜਾਬ ਦਾ ਘਿਰਾਓ ਕਰਨ ਦੀ ਵਿਉਂਤਬੰਦੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਨਛੱਤਰ ਪਾਲ ਜਨਰਲ ਸਕੱਤਰ ਬਸਪਾ ਪੰਜਾਬ,ਹਰਜੀਤ ਸਿੰਘ ਲੌਂਗੀਆ ਵਾਈਸ ਪ੍ਰਧਾਨ ਬਸਪਾ ਪੰਜਾਬ, ਕੁਲਦੀਪ ਸਿੰਘ ਸਰਦੂਲਗੜ੍ਹ ਜਨਰਲ ਸਕੱਤਰ ਪੰਜਾਬ, ਬਲਦੇਵ ਮਹਿਰਾ ਜਨਰਲ ਸਕੱਤਰ ਪੰਜਾਬ, ਮਨਜੀਤ ਅਟਵਾਲ, ਸਵਿੰਦਰ ਸਿੰਘ ਛਜੱਲਮੰਡੀ ਜਨਰਲ ਸਕੱਤਰ ਪੰਜਾਬ, ਬਲਵਿੰਦਰ ਕੁਮਾਰ ਸਕੱਤਰ ਬਸਪਾ ਪੰਜਾਬ, ਦਲਜੀਤ ਰਾਏ, ਮਹਿੰਦਰ ਸਿੰਘ ਸੰਧਰਾਂ, ਚੌਧਰੀ ਖੁਸ਼ੀ ਰਾਮ, ਸੋਢੀ ਬਿਕਰਮ ਸਿੰਘ, ਠੇਕੇਦਾਰ ਭਗਵਾਨ ਦਾਸ, ਅੰਮ੍ਰਿਤਪਾਲ ਭੌਂਸਲੇ, ਦਰਸ਼ਨ ਝਲੂਰ, ਡਾਕਟਰ ਜਸਪ੍ਰੀਤ ਖੰਨਾ, ਰਾਕੇਸ਼ ਕੁਮਾਰ ਕਪੂਰਥਲਾ, ਕੁਲਦੀਪ ਬੰਗੜ ਜਲੰਧਰ, ਰਾਜਾ ਰਾਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ, ਤਜਿੰਦਰ ਬੱਬੂ ਫਤਹਿਗੜ੍ਹ ਸਾਹਿਬ, ਪਰਮਜੀਤ ਮੱਲ ਜਲੰਧਰ, ਪ੍ਰਸ਼ੋਤਮ ਅਹੀਰ ਹੋਸ਼ਿਆਰਪੁਰ, ਅਮਰੀਕ ਸਿੰਘ ਸੰਗਰੂਰ, ਕੇਸਰ ਸਿੰਘ ਪਟਿਆਲਾ, ਜ਼ੋਰਾਵਰ ਸਿੰਘ ਬਹਿਰਾਮ, ਕੁਲਦੀਪ ਬਹਿਰਾਮ, ਮਨੋਹਰ ਕਮਾਮ, ਹਰਬੰਸ ਲਾਲ ਚਣਕੋਆ, ਸੁਭਾਸ਼ ਐਮ.ਸੀ ਅਤੇ ਸਾਰੇ ਪੰਜਾਬ ਦੀਆਂ ਜ਼ਿਲ੍ਹਾ ਕਮੇਟੀਆਂ ਹਾਜ਼ਰ ਸਨ।

Previous articleबहुजन समाज पार्टी पंजाब में डी.जी.पी का घेराव करेगी
Next articleSania Mirza reaches women’s doubles pre-quarters in Dubai