ਬਸਪਾ ਨੇ ਹਲਕਾ ਸ਼ਾਮਚੁਰਾਸੀ ਨੂੰ ਪੰਜ ਜੋਨਾਂ ‘ਚ ਵੰਡਿਆ

ਹੁਸ਼ਿਆਰਪੁਰ/ਸ਼ਾਮਚੁਰਾਸੀ 6 ਅਗਸਤ, (ਚੁੰਬਰ) (ਸਮਾਜ ਵੀਕਲੀ) – ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਪਾਲ, ਪੰਜਾਬ ਇੰਜ. ਵਿਪਨ ਕੁਮਾਰ ਅਤੇ ਸ. ਜਸਵੀਰ ਸਿੰਘ ਗੜ•ੀ ਦੇ ਦਿਸ਼ਾ ਨਿਰਦੇਸ਼ ਹੇਠ ਹਲਕਾ ਸ਼ਾਮਚੁਰਾਸੀ ਨੂੰ ਪੰਜ ਜੋਨਾ ਵਿਚ ਵੰਡਿਆ ਗਿਆ। ਹਲਕਾ ਸ਼ਾਮਚੁਰਾਸੀ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ ਤੇ ਜ਼ਿਲ•ਾ ਪ੍ਰਧਾਨ ਇੰਜ. ਮਹਿੰਦਰ ਸਿੰਘ ਸੰਧਰ ਅਤੇ ਜ਼ਿਲ•ਾ ਇੰਚਾਰਜ ਗੁਰਦੇਵ ਸਿੰਘ ਬਿੱਟੂ ਹਾਜ਼ਰ ਹੋਏ।

ਮੀਟਿੰਗ ਵਿਚ ਬਸਪਾ ਨੂੰ ਅੱਗੇ ਵਧਾਉਣ ਲਈ ਹਲਕਾ ਸ਼ਾਮਚੁਰਾਸੀ ਨੂੰ ਪੰਜ ਜੋਨਾ ਵਿਚ ਵੰਡ ਕੇ ਸਲਾਹ ਮਸ਼ਵਰਾ ਕਰਕੇ ਚਾਰ ਜੋਨਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ। ਜਿਸ ਵਿਚ ਕੌਸ਼ਲ ਫੰਬੀਆਂ ਜੋਨ ਨੰਦਾਚੌਰ, ਵਿਜੇ ਖਾਨਪੁਰੀ ਜੋਨ ਹਰਦੋਖਾਨਪੁਰ, ਮਨਜੀਤ ਜੱਸੀ ਜੋਨ ਨਸਰਾਲਾ, ਪੰਮਾ ਬੱਗੇਵਾਲੀਆ ਨੂੰ ਜੋਨ ਭੂੰਗਾ ਲਗਾਇਆ ਗਿਆ।

ਹੋਰ ਜਿੰਮੇਵਾਰੀਆਂ ਦਿੰਦੇ ਹੋਏ ਰਜੇਸ਼ ਕੁਮਾਰ ਨੂੰ ਸ਼ਾਮਚੁਰਾਸੀ ਸਿਟੀ ਪ੍ਰਧਾਨ, ਸਰਬਜੀਤ ਫੱਤੂ ਨੂੰ ਵਾਈਸ ਪ੍ਰਧਾਨ, ਕੁਲਜੀਤ ਭਟੋਆ ਨੂੰ ਹਰਦੋਖਾਨਪੁਰ ਸੈਕਟਰ ਪ੍ਰਧਾਨ, ਸੁਖਵਿੰਦਰ ਸੁੱਖਾ ਨੂੰ ਸ਼ਾਮਚੁਰਾਸੀ ਸੈਕਟਰ ਪ੍ਰਧਾਨ ਅਤੇ ਗੁਰਮੀਤ ਬਡਾਲਾ ਮਾਹੀ ਨੂੰ ਸ਼ਾਮਚੁਰਾਸੀ ਸੈਕਟਰ ਦਾ ਜਨਰਲ ਸਕੱਤਰ ਬਣਾਇਆ ਗਿਆ। ਇਸ ਮੌਕੇ ਹੈਪੀ ਫੰਬੀਆਂ ਵਾਈਸ ਪ੍ਰਧਾਨ ਹਲਕਾ ਸ਼ਾਮਚੁਰਾਸੀ, ਡਾ. ਜੋਗਿੰਦਰ ਪਾਲ, ਮਾ. ਸਾਧੂ ਰਾਮ, ਰਵਿੰਦਰ ਬਿੱਲੂ, ਪ੍ਰਸ਼ੋਤਮ ਲਾਲ, ਸੋਮ ਨਾਥ, ਨਰਾਇਣ ਦਾਸ, ਬਲਵਿੰਦਰ ਬਿੱਲੂ, ਜਸਕਰਨ ਜੱਸੀ, ਸ਼ਾਦੀ ਲਾਲ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

Previous articleਰਾਮ ਮੰਦਰ ਜਨਮ ਭੂਮੀ ਦਾ ਨੀਂਹ ਪੱਥਰ ਰੱਖਣ ਦੀ ਖੁਸ਼ੀ ਵਿੱਚ ਜਗਾਏ ਦੇਸੀ ਘਿਓ ਦੇ ਦੀਪ
Next articleਇਸ ਵਾਰ ਨਹੀਂ ਹੋਵੇਗਾ ‘ਬਾਬਾ ਸ਼ਾਮੀ ਸ਼ਾਹ’ ਸ਼ਾਮਚੁਰਾਸੀ ਦਾ ਮੇਲਾ – ਬਾਬਾ ਬਾਲੀ