ਬਲੋਚਿਸਤਾਨ ਵਿਚ ਬੰਬ ਧਮਾਕਾ, 8 ਮੌਤਾਂ

ਕਰਾਚੀ: ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਸੂਬੇ ’ਚ ਇਕ ਜ਼ਿਲ੍ਹਾ ਅਦਾਲਤ ਲਾਗੇ ਹੋਏ ਤਾਕਤਵਰ ਬੰਬ ਧਮਾਕੇ ’ਚ ਅੱਠ ਜਣੇ ਮਾਰੇ ਗਏ ਹਨ। ਹਮਲੇ ਵਿਚ ਕਰੀਬ 23 ਵਿਅਕਤੀ ਫੱਟੜ ਵੀ ਹੋਏ ਹਨ। ਧਮਾਕਾ ਸ਼ਾਹਰਾਹ-ਏ-ਅਦਾਲਤ ਕੋਲ ਉਸ ਵੇਲੇ ਹੋਇਆ ਜਦ ਕੋਇਟਾ ਪ੍ਰੈੱਸ ਕਲੱਬ ਵਿਚ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਇਸ ਨਾਲ ਇਲਾਕੇ ਵਿਚ ਖੜ੍ਹੇ ਵਾਹਨ ਵੀ ਹਾਦਸਾਗ੍ਰਸਤ ਹੋ ਗਏ। ਸੁਰੱਖਿਆ ਕਰਮਚਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਹਾਲੇ ਤੱਕ ਧਮਾਕੇ ਦੀ ਕਿਸਮ ਬਾਰੇ ਪਤਾ ਨਹੀਂ ਲੱਗ ਸਕਿਆ। ਜ਼ਖ਼ਮੀਆਂ ਦੀ ਗਿਣਤੀ ਵਧ ਸਕਦੀ ਹੈ। -ਪੀਟੀਆਈ

Previous articleਭਾਰਤ ਦੀਆਂ ਨੀਤੀਆਂ ਕਾਰਨ ਪਾਕਿ ’ਚ ਸ਼ਰਨਾਰਥੀ ਸੰਕਟ ਦਾ ਖ਼ਤਰਾ: ਇਮਰਾਨ
Next articleਲੁਧਿਆਣਾ ਵਿਚ ਦਿਨ-ਦਿਹਾੜੇ 30 ਕਿਲੋ ਸੋਨਾ ਲੁੱਟਿਆ