ਬਲਬੀਰ ਕੌਰ ਸੈਂਟਰ ਹੈੱਡ ਟੀਚਰ ਮੁਹੱਬਲੀਪੁਰ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ

ਕੈਪਸ਼ਨ-ਸੇਵਾ ਮੁਕਤੀ ਮੌਕੇ ਸੈਂਟਰ ਹੈੱਡ ਟੀਚਰ ਬਲਬੀਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਬਲਾਕ ਸਿੱਖਿਆ ਅਧਿਕਾਰੀ ਹਰਜਿੰਦਰ ਕੌਰ ਤੇ ਬਲਾਕ ਦੇ ਸਮੂਹ ਅਧਿਆਪਕ

ਬਲਬੀਰ ਕੌਰ ਵੱਲੋਂ ਵਿਭਾਗ ਅੰਦਰ ਪਾਈਆਂ ਨਿਵੇਕਲੀਆਂ ਪੈੜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਹਰਜਿੰਦਰ ਕੌਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ) -ਸਿੱਖਿਆ ਵਿਭਾਗ ਵਿੱਚ 38 ਸਾਲ ਦੀ ਬੇਦਾਗ਼ ਸੇਵਾ ਕਰਨ ਉਪਰੰਤ ਸੈਂਟਰ ਹੈੱਡ ਟੀਚਰ ਬਲਬੀਰ ਕੌਰ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮੁਹੱਬਲੀਪੁਰ ਤੋਂ ਸੇਵਾ ਮੁਕਤ ਹੋ ਗਏ। ਸਮਾਗਮ ਦੀ ਪ੍ਰਧਾਨਗੀ ,ਹਰਜਿੰਦਰ ਕੌਰ ਬਲਾਕ ਸਿੱਖਿਆ ਅਧਿਕਾਰੀ ,ਸਾਬਕਾ ਸੀ.ਐਚ.ਟੀ ਬਲਦੇਵ ਸਿੰਘ ਮਨਿਆਲਾ,ਸੈਂਟਰ ਹੈੱਡ ਟੀਚਰ ਰਾਮ ਸਿੰਘ ਠੱਟਾ, ਸੈਂਟਰ ਹੈੱਡ ਟੀਚਰ ਮੀਨਾਕਸ਼ੀ ਸ਼ਰਮਾ,ਹੈੱਡ ਟੀਚਰ ਅਜੈ ਕੁਮਾਰ,ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਅਮਰਪ੍ਰੀਤ ਸਿੰਘ ਝੀਤਾ,ਹੈਡ ਟੀਚਰ ਜਸਪਾਲ ਸਿੰਘ, ਹੈੱਡ ਟੀਚਰ ਗੁਲਜਿੰਦਰ ਕੌਰ,ਹੈਡ ਟੀਚਰ ਸੁਖਦੇਵ ਸਿੰਘ ਬੂਲਪੁਰ, ਆਦਿ ਨੇ ਸਾਂਝੇ ਤੌਰ ਤੇ ਕੀਤੀ।ਬੀ.ਪੀ.ਈ.ਉ ਹਰਜਿੰਦਰ ਕੌਰ ਦੀ ਅਗਵਾਈ ਹੇਠ   ਸਿੱਖਿਆ ਬਲਾਕ ਮਸੀਤਾਂ ਦੇ ਸਮੂਹ ਅਧਿਆਪਕਾਂ ਵੱਲੋਂ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਬੋਲਦਿਆਂ ਬੀ.ਪੀ.ਈ.ਉ ਹਰਜਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਦੁਆਰਾ ਵੰਡੇ ਗਏ ਚਾਨਣ ਨਾਲ ਹੀ ਬੱਚੇ ਦਾ ਭਵਿੱਖ ਰੁਸ਼ਨਾਉਂਦਾ ਹੈ। ਦੁਨੀਆਂ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਂ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਕਾਮਯਾਬ ਬਣਾਉਣ ਪਿੱਛੇ ਅਧਿਆਪਕ ਦਾ ਹੀ ਹੱਥ ਹੁੰਦਾ ਹੈ। ਉਨ੍ਹਾਂ ਨੇ ਕਿਹਾ ਅਧਿਆਪਕਾ ਬਲਬੀਰ ਕੌਰ ਵੱਲੋਂ ਵਿਭਾਗ ਅੰਦਰ ਪਾਈਆਂ ਨਿਵੇਕਲੀਆਂ ਪੈੜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਮਾਗਮ ਨੂੰ ਸਾਬਕਾ ਸੀ.ਐਚ.ਟੀ ਬਲਦੇਵ ਸਿੰਘ ਮਨਿਆਲਾ, ਹੈੱਡ ਟੀਚਰ ਹਰਜਿੰਦਰ ਸਿੰਘ ਢੋਟ, ਅਮਰਪ੍ਰੀਤ ਸਿੰਘ ਝੀਤਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਿੱਖਿਆ ਬਲਾਕ ਮਸੀਤਾਂ ਦੇ ਸਮੁੱਚੇ ਅਧਿਆਪਕਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ‌ਤੋਹਫੇ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੇਵਾ ਮੁਕਤ ਹੋਏ ਬਲਬੀਰ ਕੌਰ ਵੱਲੋਂ ਇਸ ਮੌਕੇ ਬਲਾਕ ਸਿੱਖਿਆ ਦਫ਼ਤਰ ਅਤੇ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨੂੰ ਖੁਸ਼ੀ ਵਿੱਚ ਆਰਥਿਕ ਮਦਦ ਦਿੱਤੀ ਗਈ।

ਇਸ ਮੌਕੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ, ਪਿਤਾ ਸਰੂਪ ਸਿੰਘ,ਪੁੱਤਰ ਅਮ੍ਰਿਤਪਾਲ ਸਿੰਘ, ਰਛਪਾਲ ਕੌਰ, ਦਰਸ਼ਨ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ ਟਿੱਬਾ, ਗੁਰਪ੍ਰੀਤ ਸਿੰਘ ਟਿੱਬਾ,ਰਾਜੂ ਜੈਨਪੁਰੀ,  ਸੁਖਦੇਵ ਸਿੰਘ ਬੂਲਪੁਰ, ਰਾਮ ਸਿੰਘ ਠੱਟਾ, ਸੁਖਵਿੰਦਰ ਸਿੰਘ ਠੱਟਾ ,ਜਗਜੀਤ ਸਿੰਘ ਰਾਜੂ,ਜਸਪਾਲ ਸਿੰਘ ਤੋਤੀ, ਅਰੁਣ ਹਾਂਡਾ,ਬਲਾਕ ਕੋਆਰਡੀਨੇਟਰ ਹਰਮਿੰਦਰ ਸਿੰਘ, ਸਰਬਜੀਤ ਸਿੰਘ ਡੱਲਾ,ਅੱਪਜੀਤ ਕੌਰ,ਬਿੰਦੂ ਜਸਵਾਲ, ਜਸਵਿੰਦਰ ਸਿੰਘ ਬਿਧੀਪੁਰ, ਗੁਲਜਿੰਦਰ ਕੌਰ ਮਸੀਤਾਂ,ਰਾਜਵਿੰੰਦਰ ਕੌਰ, ਸੁੁਰਜੀਤ ਕੌੌੌਰ,ਹੈੈੱਡ ਟੀਚਰ ਰਮਨਦੀਪ ਕੌਰ ,ਰਜਿੰਦਰ ਕੌਰ,ਰਣਜੀਤ ਕੌਰ ਡਡਵਿੰਡੀ,ਕੰਵਲਜੀਤ ਕੌਰ, ਸੁਖਨਿੰਦਰ ਸਿੰਘ, ਅਜ਼ੇ ਗੁਪਤਾ, ਅਜੇ ਕੁਮਾਰ,ਪੀ.ਲਾਲ, ਅਸ਼ਵਨੀ ਕੁਮਾਰ, ਰਜਿੰਦਰ ਸਿੰਘ,ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

Previous articleआर.सी.एफ में निर्मित एसी 3 टायर इकोनोमी कोच का किया गया हाई स्पीड ओसीलेशन ट्रायल
Next articleਨਜ਼ਮ – ਪਤੰਗ