ਬਰਤਾਨੀਆ ਦੇ ਵਸਨੀਕਾ ਨੂੰ ਮਿਲਣਗੇ 5 ਹਜ਼ਾਰ ਪੌਾਡ

ਲੰਡਨ  (ਰਾਜਵੀਰ ਸਮਰਾ)  (ਸਮਾਜ ਵੀਕਲੀ) – ਬਰਤਾਨੀਆ ਦੇ ਲੱਖਾਂ ਵਸਨੀਕਾਂ ਨੂੰ 5 ਹਜ਼ਾਰ ਪੌਾਡ ਦੇ ਵਾਊਚਰ ਸਤੰਬਰ ਮਹੀਨੇ ਤੋਂ ਦਿੱਤੇ ਜਾਣਗੇ¢ ਇਹ ਫ਼ੈਸਲਾ ਬਰਤਾਨੀਆ ਦੀ ਸਰਕਾਰ ਨੇ ਕੀਤਾ ਹੈ ਤਾਂ ਜੋ ਲੋਕ ਆਪਣੇ ਘਰਾਂ ਦੀ ਹਾਲਤ ਨੂੰ ਸੁਧਾਰ ਸਕਣ¢ ਜਾਣਕਾਰੀ ਅਨੁਸਾਰ ਸਰਕਾਰ ਨੇ ਇਹ ਮਹੱਤਵਪੂਰਨ ਫ਼ੈਸਲਾ ਮਨੀ ਸੇਵਿੰਗ ਮਾਹਿਰ ਮਾਰਟਿਨ ਲੂਈਸ ਦੀ ਸਲਾਹ ਨਾਲ ਅਮਲ ‘ਚ ਲਿਆਂਦਾ ਜਾਵੇਗਾ¢

ਰਿਸ਼ੀ ਸੁਨਾਕ ਨੇ ਸਰਕਾਰ ਦੀ ਇਸ ਧਿਆਨ ਆਕਰਸ਼ਕ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਸਤੰਬਰ ਮਹੀਨੇ ਤੋਂ ਘਰਾਂ ਦੇ ਮਾਲਕਾਂ ਅਤੇ ਭੂਮੀ ਵਾਲੇ ਉਕਤ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ ਤਾਂ ਜੋ ਉਹ ਆਪਣੇ ਘਰਾਂ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਅਤੇ ਸਥਾਨਕ ਪੱਧਰ ‘ਤੇ ਰੁਜ਼ਗਾਰ ਮੁਖੀ ਬਣਾ ਸਕਣ¢ ਆਪਣੀ ਤਾਜ਼ਾ ਈਮੇਲ ‘ਚ ਮਾਰਟਿਨ ਨੇ ਉਕਤ ਮਹੱਤਵਪੂਰਨ ਯੋਜਨਾ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਗਰੀਨ ਹੋਮ ਗਰਾਂਟ ਬਾਰੇ ਦੱਸਿਆ ਗਿਆ ਹੈ ਕਿ ਇਸ ਤਹਿਤ ਕੌਣ ਅਰਜ਼ੀ ਦੇ ਸਕਦਾ ਹੈ ਜਾਂ ਇਸ ਦੀਆਂ ਕੀ ਸ਼ਰਤਾਂ ਹਨ¢

Previous articleLights, camera, caste – An Ambedkar photo made it to Bollywood after 38 yrs of independence
Next articleਨ੍ਹੇਰ