ਬਰਤਾਨੀਆ ਚ ਕੋਵਿਡ-19 ਕਾਰਨ ਭਾਰਤੀ ਮੂਲ ਦੇ ਇੱਕ ਹੋਰ ਡਾਕਟਰ ਦੀ ਮੌਤ 

ਡਾਕਟਰ ਮਨਜੀਤ ਸਿੰਘ ਰਿਆਤ
ਲੰਡਨ-(ਸਮਾਜ ਵੀਕਲੀ, ਰਾਜਵੀਰ ਸਮਰਾ): ਬਰਤਾਨੀਆ  ਵਿਚ ਭਾਰਤੀ ਮੂਲ ਦੇ ਇਕ ਹੋਰ ਡਾਕਟਰ ਦੀ ਕੋਵਿਡ-19 ਦੀ ਲਪੇਟ ਵਿਚ ਆਉਣ ਕਾਰਨ ਸੋਮਵਾਰ ਨੂੰ ਮੌਤ ਹੋ ਗਈ। ਭਾਰਤੀ ਮੂਲ ਦੇ ਇਸ ਡਾਕਟਰ ਦਾ ਨਾਮ ਮਨਜੀਤ ਸਿੰਘ ਰਿਆਤ ਹੈ, ਜਿਹਨਾਂ ਦਾ ਡਰਬੀਸ਼ਾਇਰ ਵਿਚ ਡਾਕਟਰ ਬਹੁਤ ਸਨਮਾਨ ਕਰਦੇ ਸਨ। ਉਹ ਐਮਰਜੈਂਸੀ ਮੈਡੀਕਲ ਸਲਾਹਕਾਰ ਸਨ। ਰਿਆਤ ਨੇ 1992 ਵਿਚ ਯੂਨੀਵਰਸਿਟੀ ਆਫ ਲੈਸਟਰ ਤੋਂ ਆਪਣੀ ਮੈਡੀਕਲ ਦੀ ਪੜ੍ਹਾਈ ਕੀਤੀ ਸੀ। ਉਹ ਰਾਸ਼ਟਰੀ ਸਿਹਤ ਸੇਵਾ ਦੇ ਦੁਰਘਟਨਾ ਅਤੇ ਐਮਰਜੈਂਸੀ ਸੇਵਾ ਵਿਚ ਸਲਾਹਕਾਰ ਬਣਨ ਵਾਲੇ ਪਹਿਲੇ ਸਿੱਖ ਸਨ। ਉਹਨਾਂ ਦੇ ਹਸਪਤਾਲ ਦੇ ਟਰੱਸਟ ਨੇ ਦੱਸਿਆ ਕਿ ਉਹਨਾਂ ਨੇ ਡਰਬੀਸ਼ਾਇਰ ਵਿਚ ਐਮਰਜੈਂਸੀ ਮੈਡੀਕਲ ਸੇਵਾ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਯੂਨੀਵਰਸਿਟੀ ਹਸਪਤਾਲ ਆਫ ਡਰਬੀ ਐਂਡ ਬਰਨਟਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਵਿਨ ਬਾਯਲ ਨੇ ਕਿਹਾ, ”ਮੈਂ ਮਨਜੀਤ  ਰਿਆਤ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ ਜਿਹਨਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਅਵਿਸ਼ਵਾਸੀ ਤੌਰ ‘ਤੇ ਆਕਰਸ਼ਕ ਵਿਅਕਤੀ ਸਨ ਜਿਹਨਾਂ ਨੂੰ ਸਾਰੇ ਪਿਆਰ ਕਰਦੇ ਸਨ। ਉਹ ਹਸਪਤਾਲ ਵਿਚ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਸਨ। ਅਸੀਂ ਉਹਨਾਂ ਨੂੰ ਬਹੁਤ ਯਾਦ ਕਰਾਂਗੇ।” ਰਿਆਤ ਦੀ ਸਾਥੀ ਸੁਸੀ ਬੇਵਿਟ ਨੇ ਕਿਹਾ,”2003 ਵਿਚ ਮਨਜੀਤ ਡਰਬੀਸ਼ਾਇਰ ਰੋਇਲ ਇਨਫਰਮਰੀ ਵਿਚ ਐਮਰਜੈਂਸੀ ਮੈਡੀਕਲ ਵਿਚ ਚਾਰ ਵਿਚੋਂ ਇਕ ਸਲਾਹਕਾਰ ਬਣੇ ਸਨ।” ਮਨਜੀਤ ਦਾ ਇਕ ਸਾਥੀ, ਸੁਪਰਵਾਈਜ਼ਰ ਅਤੇ ਰੱਖਿਅਕ ਦੇ ਰੂਪ ਵਿਚ ਕਾਫੀ ਸਨਮਾਨ ਕੀਤਾ ਜਾਂਦਾ ਸੀ। ਕਰੀਅਰ ਦੇ ਦੌਰਾਨ ਉਹਨਾਂ ਦਾ ਸਿੱਖਿਆ ਅਤੇ ਮੈਡੀਕਲ ਸਿੱਖਿਆ ਵਿਚ ਯੋਗਦਾਨ ਨੂੰ ਲੈਕੇ ਜਨੂੰਨ ਬਣਿਆ ਹੋਇਆ ਸੀ। ਉਹ ਕਈ ਹੁਨਰਾਂ ਦੇ ਮਾਲਕ ਸਨ ਪਰ ਐਮਰਜੈਂਸੀ ਮੈਡੀਕਲ ਸਲਾਹਕਾਰ ਦੇ ਰੂਪ ਵਿਚ ਉਹ ਬਿਹਤਰੀਨ ਸਨ। ਰਿਆਤ ਦੇ ਪਰਿਵਾਰ ਵਿਚ ਪਤਨੀ ਅਤੇ 2 ਬੇਟੇ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਭਾਰਤੀ ਮੂਲ ਦੇ ਡਾਕਟਰ ਜਤਿੰਦਰ ਕੁਮਾਰ ਰਾਠੌੜ ਦੀ ਮੌਤ ਹੋ ਗਈ ਸੀ।

Attachments area
Previous articleਦੁੱਬਈ ਦੀ ਸ਼ਹਿਜਾਦੀ ਹੇਂਦ ਅਲ ਕਾਸਿਮੀ ਦਾ ਬਿਆਨ ਮਨੁੱਖਤਾ ਪੱਖੀ – ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ
Next articleਬਹੁਤ ਵੱਡੀ ਕਹਾਣੀ, ਜਿਸ ਨਾਲ ਡਾਕਟਰੀ ਵਿਗਿਆਨ ਵਿੱਚ ਇਕ ਕ੍ਰਾਂਤੀ ਆਈ