ਬਠਿੰਡਾ ਪੁਲੀਸ ਨੇ 19 ਕੁਇੰਟਲ ਚੂਰਾ ਪੋਸਤ ਫੜਿਆ

ਬਠਿੰਡਾ (ਸਮਾਜਵੀਕਲੀ): ਬਠਿੰਡਾ ਪੁਲੀਸ ਨੇ ਰਾਜਸਥਾਨ ਤੋਂ ਇਕ ਟਰੱਕ ਵਿੱਚ ਲਿਆਂਦਾ ਜਾ ਰਿਹਾ 19 ਕੁਇੰਟਲ ਚੂਰਾ ਪੋਸਤ ਫੜਿਆ ਹੈ। ਬਠਿੰਡਾ ਦੇ ਆਈ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਟਾਟਾ 407 ਟਰੱਕ ਨੂੰ ਰੋਕਿਆ ਗਿਆ ਤੇ ਤਲਾਸ਼ੀ ਲੈਣ ’ਤੇ ਉਸ ਵਿਚੋਂ 100 ਬੇੈਗ ਚੂਰਾ ਪੋਸਤ ਦੇ ਬਰਾਮਦ ਹੋਏ। ਟਰੱਕ ’ਤੇ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਇਹ ਪੋਸਤ ਰਾਜਸਥਾਨ ਤੋਂ ਲਿਆਏ ਸਨ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

Previous articleਭਾਰਤ ਤੇ ਚੀਨ ਅਮਨ ਬਹਾਲੀ ਲਈ ਰਾਜ਼ੀ
Next articleCovid cases cross 3K-mark in Odisha