ਬਜਟ 2020 ਵਿੱਚ $50 ਬਿਲੀਅਨ ਐਲਾਨੇ ਗਏ ਵੇਜ ਸਬਸਿਡੀ ਐਕਸਟੇਸ਼ਨ, ਫਰੀ ਟ੍ਰੈਡ ਟ੍ਰੈਨਿੰਗ ਅਤੇ ਇਨਫ੍ਰਾਸਟਰਕਚਰ ਬੂਸਟ ਲਈ

ਨਿਊਜ਼ੀਲੈਂਡ  / ਆਕਲ਼ੈਂਡ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ)

 ਨਿਊਜੀਲੈਂਡ ਬਜਟ 2020 ਵਿੱਚ $50 ਬਿਲੀਅਨ ਵੇਜ ਸਬਸਿਡੀ ਐਕਸਟੇਸ਼ਨ, ਫਰੀ ਟ੍ਰੈਡ ਟ੍ਰੈਨਿੰਗ ਅਤੇ ਇਨਫ੍ਰਾਸਟਰਕਚਰ ਬੂਸਟ ਲਈ ਐਲਾਨੇ ਗਏ ਹਨ। ਵੈਜ ਸਬਸਿਡੀ ਯੋਜਨਾ ਜਿਸ ਨੂੰ ਅੱਜ 8 ਹੋਰ ਹਫਤਿਆਂ ਲਈ ਵਧਾਇਆ ਗਿਆ ਹੈ, ਉਸ ‘ਤੇ ਇੱਕ ਅੰਦਾਜੇ ਅਨੁਸਾਰ $3.2 ਬਿਲੀਅਨ ਹੋਰ ਕਾਰੋਬਾਰੀਆਂ ਨੂੰ ਵੰਡੇ ਜਾਣਗੇ। $1.6 ਬਿਲੀਅਨ ਦੀ ਰਾਸ਼ੀ ਫਰੀ ਟ੍ਰੈਡ ਟ੍ਰੈਨਿੰਗ ਅਤੇ ਅਪੈਂਟਸਸ਼ਿਪ ਲਈ, $1.1 ਬਿਲੀਅਨ ਨਿਊਜੀਲੈਂਡ ਵਾਸੀਆਂ ਨੂੰ ਵਾਤਾਵਰਣ ਸਬੰਧਿਤ ਨੌਕਰੀਆਂ ਵੱਲ ਆਕਰਸ਼ਿਤ ਕਰਨ ਲਈ, $3.3 ਬਿਲੀਅਨ ਇਨਫ੍ਰਾਸਟਰਕਚਰ ਲਈ, ਦੱਸਦੀਏ ਕਿ ਇਸ ਸਾਲ ਦੇ ਸ਼ੁਰੂਆਤ ਵਿੱਚ $12 ਬਿਲੀਅਨ ਦਾ ਇਨਫ੍ਰਾਸਟਰਕਚਰ ਪਹਿਲਾਂ ਵੀ ਐਲਾਨਿਆ ਜਾ ਚੁੱਕਾ ਹੈ।
$15 ਬਿਲੀਅਨ ‘ਰੀਬਿਲਡਿੰਗ ਟੂਗੇਦਰ’ ਬਜਟ ਲਈ, $20 ਬਿਲੀਅਨ ਰੋਲਆਊਟ ਲਈ।
ਮਾਹਿਰਾਂ ਦਾ ਕਹਿਣਾ ਹੈ ਕਿ ਜੁਲਾਈ ਤੋਂ ਕਾਰੋਬਾਰ ਫਿਰ ਸ਼ੁਰੂ ਹੋਣਗੇ ਅਤੇ ਬੇਰੁਜਗਾਰੀ ਦਰ 2022 ਤੱਕ 4.2% ਤੱਕ ਦੁਬਾਰਾ ਲਿਅਉਂਦੀ ਜਾਏਗੀ। ਖਜਾਨੇ ਨਾਲ ਸਰਕਾਰ ਅਗਲੇ 2 ਸਾਲਾਂ ਵਿੱਚ 140,000 ਨੌਕਰੀਆਂ ਵੀ ਬਚਾਏਗੀ।
ਇਸ ਦੇ ਨਾਲ ਡਿਫੈਂਸ ਫੋਰਸ ਲਈ $1 ਬਿਲੀਅਨ ਖਰਚੇ ਦਾ ਬਜਟ ਰੱਖਿਆ ਗਿਆ ਹੈ, ਇਸ ਵਿੱਚੋਂ ਇੱਕ ਨਵਾਂ ਹਰਕਿਲੁਇਸ ਏਅਰਕ੍ਰਾਫਟ ਵੀ ਖ੍ਰੀਦਿਆ ਜਾਏਗਾ। 8000 ਨਵੇਂ ਪਬਲਿਕ ਤੇ ਟ੍ਰਾਂਜੀਸ਼ਨਲ ਘਰ ਵੀ ਖ੍ਰੀਦੇ ਜਾਣਗੇ। ਕੋਰੋਨਾ ਦੀ ਮਾਰ ਝੱਲ ਰਹੀ ਟੂਰੀਜਮ ਇੰਡਸਟਰੀ ਲਈ $400 ਮਿਲੀਅਨ ਦਾ ਰਿਕਵਰੀ ਫੰਡ ਵੀ ਐਲਾਨਿਆ ਗਿਆ ਹੈ। $900 ਮਿਲੀਅਨ ਮਾਓਰੀ ਲੋਕਾਂ ਲਈ ਅਤੇ $195 ਮਿਲੀਅਨ ਪੈਸੇਫਿਕ ਲੋਕਾਂ ਲਈ ਰੱਖਿਆ ਗਿਆ ਹੈ।
2000 ਸਕੂਲ਼ੀ ਵਿਦਿਆਰਥੀਆਂ ਨੂੰ ਅਗਲੇ ਸਾਲ ਤੱਕ ਦੁਪਹਿਰ ਦਾ ਭੋਜਨ ਵੀ ਦਿੱਤਾ ਜਾਏਗਾ, ਇਸ ਲਈ $200 ਮਿਲੀਅਨ ਵੱਖਰਾ ਐਲਾਨਿਆ ਗਿਆ ਹੈ। ਡਿਸੇਬਲਟੀ ਸਰਵਿਸ ਲਈ $800 ਮਿਲੀਅਨ। ਔਕੜਾਂ ਝੱਲ ਰਹੇ ਤੀਜੇ ਦਰਜੇ ਦੇ ਵਿਦਿਆਰਥੀਆਂ ਲਈ $20 ਮਿਲੀਅਨ ਦੀ ਹਾਰਡਸ਼ਿਪ ਗ੍ਰਾਂਟ।
ਰੇਲ ਆਵਾਜਾਰੀ ਲਈ $1 ਬਿਲੀਅਨ ਖਰਚਿਆ ਜਾਏਗਾ। ਟੂਰੀਜਮ ਦੀ ਮੰਦੀ ਕਰਕੇ ਪੈੇਸਫਿਕ ਆਈਲੈਂਡ ਵਾਸੀਆਂ ਦੀ ਮੱਦਦ ਲਈ $55 ਮਿਲੀਅਨ ਦੀ ਮੱਦਦ ਐਲਾਨੀ।
Previous articleਚੌਹਾਨ ਜਠੇਰਿਆ ਦਾ 17 ਮਈ ਨੂੰ ਹੋਣ ਵਾਲਾ ਸਲਾਨਾ ਮੇਲਾ ਮੁਲਤਵੀ।
Next articleਇੰਗਲੈਂਡ ‘ਚ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਵਾਲੇ ਇਸ ਸ਼ਖਸ ਦਾ ਹੋਇਆ ਦਿਹਾਂਤ, ਬੱਬੂ ਮਾਨ ਨੇ ਜਤਾਇਆ ਦੁੱਖ