ਬਕਸਰ ਜੇਲ੍ਹ ਦੇ ਕੈਦੀ ਤਿਆਰ ਕਰਨਗੇ ਨਿਰਭੈਆ ਦੇ ਗੁਨਾਹਗਾਰਾਂ ਲਈ ਫਾਹਾ

ਬਕਸਰ : ਗ੍ਰਹਿ ਮੰਤਰਾਲੇ ਤੋਂ ਕਾਤਲਾਂ ਦੀ ਰਹਿਮ ਦੀ ਅਪੀਲ ਖਾਰਜ ਕਰਨ ਦੀ ਰਾਸ਼ਟਰਪਤੀ ਨੂੰ ਸਿਫਾਰਸ਼ ਦੇ ਬਾਅਦ ਸੱਤ ਸਾਲ ਪਹਿਲਾਂ ਹੋਏ ਇਸ ਗੰਭੀਰ ਕਾਂਡ ‘ਚ ਇਨਸਾਫ ਨੂੰ ਆਖਰੀ ਮੁਕਾਮ ਤਕ ਪਹੁੰਚਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਦੋਸ਼ੀ ਕਰਾਰ ਦਿੱਤੇ ਗਏ ਚਾਰੇ ਗੁਨਾਹਗਾਰਾਂ ਨੂੰ ਬਕਸਰ ਜੇਲ੍ਹ ‘ਚ ਬਣੇ ਫਾਹੇ ‘ਤੇ ਲਟਕਾਇਆ ਜਾਵੇਗਾ।

ਮਨੀਲਾ ਰੱਸੀ ਦੇ ਨਾਂ ਨਾਲ ਮਸ਼ਹੂਰ ਫਾਂਸੀ ਲਈ ਰੱਸੀ ਨੂੰ ਤਿਆਰ ਕਰਨ ਦਾ ਨਿਰਦੇਸ਼ ਬਕਸਰ ਕੇਂਦਰੀ ਜੇਲ੍ਹ ਨੂੰ ਮਿਲਿਆ ਹੈ। ਦੇਸ਼ ‘ਚ ਸਿਰਫ਼ ਬਕਸਰ ਜੇਲ੍ਹ ‘ਚ ਹੀ ਫਾਂਸੀ ਦੇਣ ਵਾਲੀ ਖਾਸ ਰੱਸੀ ਤਿਆਰ ਹੁੰਦੀ ਹੈ। ਇਥੇ ਬਣੀ ਰੱਸੀ ਨਾਲ ਕਸਾਬ ਤੇ ਅਫਜ਼ਲ ਵਰਗੇ ਦੇਸ਼ ਦੇ ਦੁਸ਼ਮਣਾਂ ਨੂੰ ਫਾਹੇ ਟੰਗਿਆ ਗਿਆ ਸੀ।

Previous articleਆਮਦਨ ਕਰ ‘ਚ ਰਾਹਤ ਦੀ ਤਿਆਰੀ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤੇ ਸੰਕੇਤ
Next articleਕੈਪਟਨ ਅਮਰਿੰਦਰ ਸਿੰਘ ਬੋਲੇ, ਪੰਜਾਬ ‘ਚ ਪਾਸ ਨਹੀਂ ਹੋਣ ਦਿਆਂਗੇ ਨਾਗਰਿਕਤਾ ਸੋਧ ਬਿੱਲ