ਫੋਟੋਗ੍ਰਾਫਰ ਐਸੋਸੀਏਸ਼ਨ ਨੇ ਰਾਹਗੀਰਾਂ ਨੂੰ ਵੰਡੇ ਮਾਸਕ ਵੰਡੇ

ਕੈਪਸ਼ਨ-ਫੋਟੋਗ੍ਰਾਫਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰ ਰਾਹਗੀਰਾਂ ਨੂੰ ਮਾਸਕ ਵੰਡਦੇ ਹੋਏ

ਕੋਰੋਨਾ ਸਾਵਧਾਨੀਆਂ ਤੋਂ ਵੀ ਜਾਣੂ ਕਰਵਾਇਆ ਗਿਆ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਨੂੰ ਮੁਖ ਰੱਖਦੇ ਹੋਏ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਦੇ ਬਾਹਰ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਰਾਹਗੀਰਾਂ ਨੂੰ ਵੰਡੇ ਮਾਸਕ ਵੰਡੇ।ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਦੀ ਸੁਲਤਾਨਪੁਰ ਲੋਧੀ ਦੀ ਇਕਾਈ ਵੱਲੋ  ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਦੇ ਬਾਹਰ ਕੋਵਿਡ-19 ਦੇ ਚੱਲਦਿਆਂ ਰਾਹਗੀਰਾਂ ਨੂੰ ਮੁਫ਼ਤ ਮਾਸਕ ਵੰਡੇ ਅਤੇ ਕਰੋਨਾਂ ਜਹੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ।

ਇਸ ਮੌਕੇ ਤੇ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਦੀ ਅਗਵਾਈ ਚ ਐਸੋਸੀਏਸ਼ਨ ਵੱਲੋਂ ਰਾਹਗੀਰਾਂ ਨੂੰ 3000 ਮਾਸਕ ਵੰਡੇ ਗਏ।

ਇਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਸਮਾਜਿਕ ਦੂਰੀ ਰੱਖਣ, ਭੀੜ ਵਾਲ਼ੀਆਂ ਜਗ੍ਹਾ ਉਪਰ ਜਾਣ ਤੋਂ ਗੁਰੇਜ਼ ਕਰਨ ਅਤੇ ਹਮੇਸ਼ਾਂ ਮਾਸਕ ਨਾਲ ਮੂੰਹ ਢੱਕ ਕੇ ਰੱਖਣ ਵਰਗੀਆਂ ਸਾਵਧਾਨੀਆਂ ਤੋਂ ਜਾਣੂ ਕਰਵਾਇਆ ਗਿਆ । ਇਸ ਮੌਕੇ ਤੇ ਪ੍ਰਧਾਨ ਜਰਨੈਲ ਸਿੰਘ ਖਿੰਡਾ ਤੋਂ ਇਲਾਵਾ ਜਰਨਲ ਸੈਕਟਰੀ ਗੁਰਪ੍ਰੀਤ ਸਿੰਘ, ਸੀਨੀਅਰ ਵਾਈਸ ਪ੍ਰਧਾਨ ਜਵਿੰਦਰ ਸਿੰਘ , ਕੈਸ਼ੀਅਰ ਸੁਰਿੰਦਰ ਬੱਬੂ , ਜਸਵੰਤ ਸਿੰਘ ਡੈਲੀਗੇਟ , ਜਸਵੀਰ ਸਿੰਘ ਪੀ ਆਰ ਓ , ਦਲਜੀਤ ਸਿੰਘ , ਜਤਿੰਦਰ ਸਿੰਘ , ਕੁਨਾਲ ਸੂਦ , ਰਾਜਾ ਨਾਇਰ , ਸਤਨਾਮ ਸਿੰਘ , ਰਾਜਵੰਤ ਸਿੰਘ , ਹਰਪਿੰਦਰ ਸਿੰਘ  , ਚਰਨਜੀਤ ਸਿੰਘ  ਵੀ ਮੌਜੂਦ ਰਹੇ।

Previous article42 ਦਿਨ ”ਚ ਤਿਆਰ ਹੋ ਸਕਦੀ ਹੈ ਆਕਸਫੋਰਡ ਦੀ ਕੋਰੋਨਾ ਵੈਕਸੀਨ
Next articleਪੇਂਡੂ ਸਵੈ ਰੁਜ਼ਗਾਰ ਸਿਖਲਾਈ ਯੋਜਨਾ ਤਹਿਤ ਕੋਟ ਕਰਾਰ ਖਾਂ ਵਿਖੇ ਸਰਟੀਫਿਕੇਟ ਵੰਡੇ