ਫੈਡਰਰ ਸਮੇਤ ਤਿੰਨ ਸਿਖਰਲੇ ਖਿਡਾਰੀ ਅੰਤਿਮ ਅੱਠ ਵਿੱਚ

ਮੈਡਰਿਡ: ਰੋਜਰ ਫੈਡਰਰ ਨੇ ਸ਼ੁੱਕਰਵਾਰ ਨੂੰ ਗੇਲ ਮੋਫਿਲਜ਼ ਨੂੰ ਹਰਾ ਕੇ ਮੈਡਰਿਡ ਓਪਨ ਕੁਆਰਟਰਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦ ਕਿ ਦੁਨੀਆ ਦੀ ਨੰਬਰ ਇਕ ਖਿਡਾਰੀ ਅਤੇ ਸਿਖਰਲਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਅੰਤਿਮ ਅੱਠ ’ਚ ਹਾਰ ਕੇ ਬਾਹਰ ਹੋ ਗਈ। ਤਿੰਨ ਸਾਲ ਬਾਅਦ ਕਲੇਅ ਕੋਰਟ ’ਤੇ ਵਾਪਸੀ ਕਰਨ ਵਾਲੇ ਫੈਡਰਰ ਨੇ ਦੋ ਘੰਟੇ ਤਕ ਚੱਲੇ ਮੈਚ ਵਿੱਚ ਫਰਾਂਸ ਦੇ ਮੋਂਫਿਲਜ਼ ਨੂੰ 6-0, 4-6, 7-6 ਨਾਲ ਹਰਾਇਆ। ਉਥੇ ਓਸਾਲਾ ਦੋ ਮਹੀਨੇ ਬਾਅਦ ਦੂਜੀ ਵਾਰ ਬੇਲਿੰਡਾ ਬੇਨਸਿਚ ਤੋਂ 3-6, 6-2, 7-5 ਨਾਲ ਹਾਰ ਕੇ ਬਾਹਰ ਹੋ ਗਈ। ਸਵਿਟਜ਼ਰਲੈਂਡ ਦੀ ਬੇਨਸਿਚ ਨੇ ਦੋ ਵਾਰ ਗਰੈਂਡਸਲੈਮ ਵਿਜੇਤਾ ਨੂੰ ਮਾਰਚ ਵਿੱਚ ਇੰਡੀਅਨ ਵੇਲਜ਼ ਵਿੱਚ ਮਾਤ ਦਿੱਤੀ ਸੀ। ਚੈੱਕ ਗਣਰਾਜ ਦੀ ਦੂਜੀ ਦਰਜਾ ਪ੍ਰਾਪਤ ਅਤੇ ਚੈਂਪੀਅਨ ਵੇਤਰਾ ਕਵਿਤੋਵਾ ਨੂੰ ਵੀ ਕਿਕੀ ਬਰਟਨਜ਼ ਤੋਂ 2-6, 3-6 ਨਾਲ ਹਾਰ ਮਿਲੀ। ਪੁਰਸ਼ਾਂ ਦੇ ਸਿਖ਼ਰਲਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਜੇਰੇਮੀ ਚਾਰਡੀ ਨੂੰ 6-1, 7-6 ਨਾਲ ਹਰਾ ਕੇ ਅੰਤਿਮ ਅੱਠ ਵਿੱਚ ਥਾਂ ਪੱਕੀ ਕੀਤੀ ਜਦ ਕਿ ਪੰਜ ਵਾਰ ਦੀ ਚੈਂਪੀਅਨ ਰਾਫੇਲ ਨਾਡਾਲ ਨੇ ਫਰਾਂਸਿਸ ਟਿਯਾਫੋ ਨੂੰ 6-3, 6-4 ਨਾਲ ਹਰਾਇਆ। ਨਡਾਲ ਹੁਣ ਸਟਾਨ ਵਾਂਵਰਿਕਾ ਨਾਲ ਖੇਡੇਗਾ ਜਿਨ੍ਹਾਂ ਨੇ ਜਪਾਨ ਦੇ ਛੇਵੇਂ ਦਰਜਾ ਪ੍ਰਾਪਤ ਨਿਸ਼ਕੋਰੀ ’ਤੇ 6-3, 7-6 ਨਾਲ ਜਿੱਤ ਪ੍ਰਾਪਤ ਕੀਤੀ। ਜੋਕੋਵਿਚ ਦਾ ਸਾਹਮਣਾ ਨੌਵੇਂ ਦਰਜਾ ਪ੍ਰਾਪਤ ਮਾਰਡਨ ਸਿਲੇਚ ਨਾਲ ਹੋਵੇਗਾ ਜਿਨ੍ਹਾਂ ਲਾਸਲੋ ਜੇਰੇ ਨੂੰ 4-6, 6-3, 6-2 ਨਾਲ ਹਰਾਇਆ।

Previous articleਮੈਡਰਿਡ ਓਪਨ ਟੈਨਿਸ: ਜੋਕੋਵਿਚ ਸੈਮੀਫਾਈਨਲ ਵਿੱਚ
Next articleਭਾਰਤੀ ਮਹਿਲਾ ਹਾਕੀ ਦੀ ਕਪਤਾਨ ਬਣੀ ‘ਰਾਣੀ’