‘ਫੇਸਬੁੱਕ’ ਦੀ ਦੁਰਵਰਤੋਂ ਰੋਕਣ ਲਈ ਜ਼ਕਰਬਰਗ ਨੂੰ ਪੱਤਰ

ਬੋਸਟਨ (ਸਮਾਜਵੀਕਲੀ): ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਲਈ ਕੰਮ ਕਰ ਰਹੇ ਦਰਜਨਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਲੇਟਫਾਰਮ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ‘ਗਲਤ ਢੰਗ’ ਨਾਲ ਵਰਤਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਖੋਜ ਕਰਨ ਵਾਲਿਆਂ ਵਿਚ ਵੱਕਾਰੀ ਅਮਰੀਕੀ ਸੰਸਥਾਵਾਂ ਦੇ 60 ਪ੍ਰੋਫੈਸਰ ਵੀ ਸ਼ਾਮਲ ਹਨ ਤੇ ਉਨ੍ਹਾਂ ਜ਼ਕਰਬਰਗ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਕਈ ‘ਝੂਠੀਆਂ ਖ਼ਬਰਾਂ ਤੇ ਭੜਕਾਊ ਬਿਆਨਬਾਜ਼ੀ’ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਫੇਸਬੁੱਕ ਨੂੰ ਇਸ ਸਬੰਧੀ ਸਖ਼ਤ ਪਾਲਿਸੀ ਲਾਗੂ ਕਰਨੀ ਚਾਹੀਦੀ ਹੈ। ਖ਼ਾਸ ਤੌਰ ’ਤੇ ਮੌਜੂਦਾ ਨਸਲੀ ਅਨਿਆਂ ਬਾਰੇ ਚੱਲ ਰਹੀ ਮੁਹਿੰਮ ਦੌਰਾਨ ਅਜਿਹੀਆਂ ਗਤੀਵਿਧੀਆਂ ’ਤੇ ਨੱਥ ਪਾਉਣੀ ਹੋਰ ਵੀ ਅਹਿਮ ਹੋ ਜਾਂਦੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ‘ਝੂਠੀ ਜਾਣਕਾਰੀ ਤੇ ਵੰਡਪਾਊ ਭਾਸ਼ਾ’ ਨੂੰ ਤਕਨੀਕ ਦੀ ਵਰਤੋਂ ਨਾਲ ਰੋਕਣਾ ਵਿਗਿਆਨੀਆਂ ਦੀ ਤਰਜੀਹ ਹੋਣੀ ਚਾਹੀਦੀ ਹੈ।

Previous articleਨਸਲੀ ਨਫ਼ਰਤ: ਅਮਰੀਕਾ ਸਣੇ ਪੂਰੀ ਦੁਨੀਆ ’ਚ ਮੁਜ਼ਾਹਰੇ
Next articleਆਰਡੀਨੈਂਸਾਂ ਦੇ ਸੰਕੇਤ: ਘੱਟੋ ਘੱਟ ਸਮਰਥਨ ਮੁੱਲ ਕਾਇਮ ਰਹੇਗਾ ਪਰ ਖਰੀਦ ਦੀ ਗਾਰੰਟੀ ਨਹੀਂ