ਫੁੱਟਬਾਲ ਦੀ ਕੌਮੀ ਖਿਡਾਰਨ ਦੀ ਗ਼ਲਤ ਦਵਾਈ ਖਾਣ ਨਾਲ ਮੌਤ

ਮਾਨਸਾ (ਸਮਾਜ ਵੀਕਲੀ) :  ਮਾਨਸਾ  ਜ਼ਿਲ੍ਹੇ ਦੇ ਜੋਗਾ ਕਸਬਾ ਦੀ ਕੌਮੀ ਪੱਧਰ ਦੀ ਫੁੱਟਬਾਲ ਖਿਡਾਰਨ ਅੰਜਲੀ (15) ਦੀ ਗ਼ਲਤ ਦਵਾਈ  ਖਾਣ ਨਾਲ ਮੌਤ ਹੋ ਗਈ ਹੈ। ਅੰਜਲੀ ਨੇ ਮਰਨ ਤੋਂ ਪਹਿਲਾਂ ਆਪਣੇ  ਕੋਚ ਜਸਬੀਰ ਸਿੰਘ ਪਾਸੋਂ ਫੁੱਟਬਾਲ ਖੇਡਣ ਵਾਲੀ ਪੁਸ਼ਾਕ ਅਤੇ ਖੇਡ ਮੈਦਾਨ ਦੀ ਮਿੱਟੀ ਮੰਗਵਾਈ  ਅਤੇ ਇੱਛਾ ਪੂਰੀ ਹੋਣ ਮਗਰੋਂ ਪ੍ਰਾਣ ਤਿਆਗ ਦਿੱਤੇ।

ਅੰਜਲੀ ਨੇ ਜ਼ਿਲ੍ਹਾ ਪੱਧਰ ’ਤੇ 4 ਗੋਲਡ ਮੈਡਲ ਤੇ ਸਟੇਟ ਪੱਧਰ ’ਤੇ ਦੋ ਸਿਲਵਰ ਮੈਡਲ  ਆਪਣੀ ਟੀਮ ਲਈ ਜਿੱਤੇ ਸਨ। ਪ੍ਰਾਪਤ ਵੇਰਵਿਆਂ ਅਨੁਸਾਰ 22 ਜੁਲਾਈ ਨੂੰ  ਅੰਜਲੀ ਨੇ ਆਪਣੇ ਘਰ ਵਿਚ ਦਵਾਈ ਦੇ ਭੁਲੇਖੇ ਕੋਈ ਜ਼ਹਿਰੀਲਾ ਤਰਲ ਪਦਾਰਥ ਨਿਗਲ ਲਿਆ ਸੀ। ਉਸ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਬੀਤੀ ਸ਼ਾਮ  ਮੌਤ ਹੋ ਗਈ। ਹਸਪਤਾਲ ਵਿਚ ਪੋਸਟਮਾਰਟਮ ਕਰਵਾਉਣ ਮਗਰੋਂ ਦੇਹ ਵਾਰਸਾਂ ਹਵਾਲੇ ਕਰ ਦਿੱਤੀ। ਦੇਰ ਸ਼ਾਮ ਪਿੰਡ ਜੋਗਾ ਵਿਚ ਉਸ ਦਾ ਸਸਕਾਰ ਕਰ ਦਿੱਤਾ ਗਿਆ।

Previous articleਕ੍ਰਿਕਟ: ਇੰਗਲੈਂਡ ਨੇ ਵੈਸਟ ਇੰਡੀਜ਼ ਨੂੰ ਦਿੱਤੀ ਮਾਤ
Next articleਪ੍ਰਿੰਸਪਾਲ ਸਿੰਘ ਨੂੰ ਵੱਕਾਰੀ ਐੱਨਬੀਏ ‘ਜੀ’ ਲੀਗ ਨਾਲ ਕੰਟਰੈਕਟ ਮਿਲਿਆ