ਫਿਰੋਜ ਖ਼ਾਨ ਦਾ ਟਰੈਕ ‘ਬਾਬਾ ਸਾਹਿਬ’ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਇੰਟਰਨੈਸ਼ਨਲ ਪੰਜਾਬੀ ਗਾਇਕ ਫਿਰੋਜ ਖ਼ਾਨ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਚਾਰ ਚੰਨ ਲਾਉਂਦਾ ਟਰੈਕ ‘ਬਾਬਾ ਸਾਹਿਬ’ ਹਾਲ ਹੀ ਵਿਚ ਰਿਲੀਜ਼ ਹੋਇਆ ਹੈ। ਇਸ ਟਰੈਕ ਦੇ ਲੇਖਕ ਮਹਿੰਦਰ ਸੰਧੂ ਮਹੇੜੂ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਦੇ ਮਿਸ਼ਨ ਸਮਰਪਿਤ ਕਰਕੇ ਗਾਇਕ ਫਿਰੋਜ ਖ਼ਾਨ ਨੇ ਸਮਾਜ ਨੂੰ ਅਰਪਿਤ ਕੀਤੇ ਹਨ। ਜਿੰਨ੍ਹਾਂ ਨੂੰ ਸਰੋਤਿਆਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੇ ਐਮ ਮਿਊਜਿਕ ਵਲੋਂ ਇਸ ਟਰੈਕ ਨੂੰ ਗੁਰਦਿਆਲ ਭਾਟੀਆ ਦੁਬਈ ਦੀ ਪੇਸ਼ਕਸ਼ ਵਿਚ ਰਿਲੀਜ ਕੀਤਾ ਹੈ। ਗੁਰਦਿਆਲ ਬੋਧ ਯੂ ਕੇ ਅਤੇ ਆਰ ਕੇ ਬਾਂਸਲ ਵੀਡੀਓ ਡਾਇਰੈਕਟਰ, ਸੰਗੀਤਕਾਰ ਅਮਦਾਦ ਅਲੀ ਦੀਆਂ ਸੇਵਾਵਾਂ ਦਾ ਵੀ ਪੂਰੀ ਟੀਮ ਨੇ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ।

Previous articleਗਾਇਕ ਰਣਜੀਤ ਰਾਣਾ ਦਾ ਟਰੈਕ ‘ਦੌਰੀ ਦਾ ਪਾਣੀ’ ਚਰਚਾ ਵਿਚ
Next articleਗਾਇਕ ਰਣਜੀਤ ਰਾਣਾ ਦਾ ਟਰੈਕ ‘ਦੌਰੀ ਦਾ ਪਾਣੀ’ ਚਰਚਾ ਵਿਚ