ਫਿਰਕਿਆਂ ਵਿੱਚ ਪਾੜ ਪਾਉਣ ਵਾਲੇ ਕਾਮਯਾਬ ਨਹੀਂ ਹੋਣਗੇ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਭਾਈਚਾਰੇ ਨੂੰ ਦੂਸਰੇ ਖ਼ਿਲਾਫ਼ ਭੜਕਾਉਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਲੋਕਾਂ ਨੂੰ ਸਾਵਧਾਨ ਕਰਦਿਆਂ ਅੱਜ ਕਿਹਾ ਕਿ ਲੋਕਾਂ ਵਿਚ ਪਾੜ ਪਾਉਣ ਦੀ ਸਾਜਿਸ਼ ਰਚਣ ਵਾਲਿਆਂ ਨੂੰ ਸਫਲਤਾ ਨਹੀਂ ਮਿਲੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣੇ ਡਿਜੀਟਲ ਰਾਸ਼ਨ ਕਾਰਡਾਂ ਨੂੰ ਹਰ ਹਾਲਤ ਵਿੱਚ ਪਹੁੰਚ ਵਿੱਚ ਰੱਖਣ ਲਈ ਕਿਹਾ। ਇਥੇ ਦੱਖਣੀ ਦਿਨਾਜਪੁਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੌਮੀ ਨਾਗਰਿਕਤਾ ਰਜਿਸਟਰ ਲਾਗੂ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ, ‘‘ਜੇ ਤੁਹਾਡੇ ਕੋਲ ਨਾਗਰਿਕਤਾ ਦਾ ਸਬੂਤ, ਦਸਤਾਵੇਜ਼ ਜਿਵੇਂ ਰਾਸ਼ਨ ਕਾਰਡ ਤੇ ਚੋਣ ਸ਼ਨਾਖ਼ਤੀ ਕਾਰਡ ਹੈ ਤਾਂ ਤੁਸੀਂ ਉਨ੍ਹਾਂ ਲੋਕਾਂ ਤੋਂ ਗੁੰਮਰਾਹ ਨਾ ਹੋਣਾ ਜੋ ਫਿਰਕਿਆਂ ਨੂੰ ਵੰਡਣਾ ਚਾਹੁੰਦੇ ਹਨ।’’

Previous articleTelecom sector debt at a massive Rs 7.88 lakh crore
Next articleਸੰਦੀਪ ਦੇ ਸਨਮਾਨ ’ਚ ਡਰੈੱਸ ਕੋਡ ਬਦਲਿਆ