ਫਿਨਲੈਂਡ ਸਣੇ ਚਾਰ ਯੂਰੋਪੀ ਮੁਲਕਾਂ ਤੋਂ ਪਰਤੇ 227 ਭਾਰਤੀ

ਤਲ ਅਵੀਵ (ਸਮਾਜਵੀਕਲੀ):  ਫਿਨਲੈਂਡ, ਡੈਨਮਾਰਕ, ਐਸਟੋਨੀਆ ਤੇ ਲਾਤਵੀਆ ਤੋਂ ਕਰੀਬ 227 ਭਾਰਤੀਆਂ ਨੂੰ ‘ਵੰਦੇ ਭਾਰਤ ਮਿਸ਼ਨ’ ਤਹਿਤ ਦੇਸ਼ ਵਾਪਸ ਲਿਆਂਦਾ ਗਿਆ ਹੈ। ਮਿਸ਼ਨ ਦੇ ਤੀਜੇ ਗੇੜ ਤਹਿਤ ‘ਏਅਰ ਇੰਡੀਆ’ ਨੇ ਸ਼ੁੱਕਰਵਾਰ ਹੇਲਸਿੰਕੀ ਤੋਂ ਪਹਿਲੀ ਉਡਾਣ ਚਲਾਈ। ਇਹ ਸਾਰੇ ਭਾਰਤੀ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਤੋਂ ਬਾਅਦ ਉੱਥੇ ਫਸੇ ਹੋਏ ਸਨ।

ਇਨ੍ਹਾਂ ਉਡਾਣਾਂ ਨਾਲ ਖਾਸ ਤੌਰ ’ਤੇ ਉਨ੍ਹਾਂ ਨੂੰ ਰਾਹਤ ਮਿਲੀ ਹੈ ਜੋ ਫਿਨਲੈਂਡ ਸੈਲਾਨੀਆਂ ਵਜੋਂ, ਕਾਰੋਬਾਰ ਦੇ ਸਿਲਸਿਲੇ ’ਚ ਆਏ ਹੋਏ ਸਨ। ਕਈ ਬਜ਼ੁਰਗ ਯਾਤਰੀ ਵੀ ਵਾਪਸ ਆਏ ਹਨ ਜੋ ਉੱਥੇ ਰਹਿ ਰਹੇ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਨੂੰ ਮਿਲਣ ਆਏ ਸਨ। ਭਾਰਤੀ ਰਾਜਦੂਤ ਵਾਣੀ ਰਾਓ ਨੇ ਦੱਸਿਆ ਕਿ ਕਈ ਜੋੜੇ ਵਿਆਹ ਮਗਰੋਂ ਹਨੀਮੂਨ ਲਈ ਆਏ ਸਨ ਤੇ ਤਿੰਨ ਮਹੀਨਿਆਂ ਤੋਂ ਇੱਥੇ ਫਸੇ ਹੋਏ ਸਨ।

ਕਈ ਮੈਡੀਕਲ ਕਾਰਨਾਂ ਕਰ ਕੇ ਵੀ ਪਰਤੇ ਹਨ। ਜ਼ਿਆਦਾਤਰ ਯਾਤਰੀ ਫਿਨਲੈਂਡ ਤੋਂ ਮੁੜੇ ਹਨ। ਜਦਕਿ 15 ਐਸਟੋਨੀਆ ਤੇ ਕੁਝ ਡੈਨਮਾਰਕ ਤੇ ਲਾਤਵੀਆ ਤੋਂ ਪਰਤੇ ਹਨ। ਉਡਾਣ ਭਾਰਤ ਤੋਂ ਵੀ 168 ਯਾਤਰੀਆਂ ਨੂੰ ਲੈ ਕੇ ਗਈ ਸੀ ਜਿਨ੍ਹਾਂ ਵਿਚ 15 ਨਿੱਕੇ ਬੱਚੇ ਸਨ।

Previous articleਗਿਲਗਿਤ-ਬਾਲਟਿਸਤਾਨ ’ਚੋਂ ਦੋ ‘ਭਾਰਤੀ ਜਾਸੂਸ’ ਗ੍ਰਿਫ਼ਤਾਰ
Next articleਯੂਪੀ: ਦਲਿਤਾਂ ਉਤੇ ਹਮਲੇ ਦੇ ਦੋਸ਼ ਹੇਠ 12 ’ਤੇ ਐਨਐੱਸਏ ਲਾਇਆ