ਫਾਰੂਕ ਅਬਦੁੱਲਾ ਦੀ ਰਿਹਾਈ ਲਈ ਵਾਇਕੋ ਸੁਪਰੀਮ ਕੋਰਟ ਪੁੱਜੇ

ਐੱਮਡੀਐੱਮਕੇ ਆਗੂ ਵਾਇਕੋ ਨੇ ਅੱਜ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਜਿਨ੍ਹਾਂ ਨੂੰ ਸੂਬੇ ਵਿੱਚੋਂ ਧਾਰਾ 370 ਹਟਾਉਣ ਬਾਅਦ ਕਥਿਤ ਤੌਰ ਉੱਤੇ ਹਿਰਾਸਤ ਵਿੱਚ ਰੱਖਿਆ ਗਿਆ ਹੈ, ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਕਰਨ ਲਈ ਅਦਾਲਤ ਹੁਕਮ ਦੇਵੇ। ਸ੍ਰੀ ਵਾਇਕੋ ਜੋ ਕਿ ਰਾਜ ਸਭਾ ਮੈਂਬਰ ਹਨ, ਨੇ ਮੰਗ ਕੀਤੀ ਕਿ ਅਬਦੁੱਲਾ ਨੂੰ ਅਧਿਕਾਰੀ ਸ਼ਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਚੇਨਈ ਵਿੱਚ ਹੋਣ ਵਾਲੀ ਸਾਲਾਨਾ ਰਾਜਸੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਆਗਿਆ ਦੇਣ। ਇਹ ਕਾਨਫਰੰਸ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਸੀਐੱਨ ਅੰਨਾਦੁਰਾਈ ਦੇ ਜਨਮ ਦਿਹਾੜੇ ਮੌਕੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਬਦੁੱਲਾ ਨੂੰ ਨਜਾਇਜ਼ ਤੌਰ ਉੱਤੇ ਹਿਰਾਸਤ ਵਿੱਚ ਰੱਖ ਕੇ ਉਨ੍ਹ੍ਹ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

Previous articleਬਲਦੇਵ ਕੁਮਾਰ ਨੂੰ ਆਈਐੱਸਆਈ ਵੱਲੋਂ ਧਮਕੀਆਂ
Next articleਦਰੱਖਤ ਵੱਢਣ ਦਾ ਮਾਮਲਾ: ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਨੌਜਵਾਨ ਟੈਂਕੀ ਉਤੇ ਚੜ੍ਹੇ