ਫ਼ੌਜੀ ਜਵਾਨਾਂ ਸਦਕਾ ਸੰਭਵ ਹੋਏ ਮੁਸ਼ਕਿਲ ਫ਼ੈਸਲੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ’ਤੇ ਤਾਇਨਾਤ ਫ਼ੌਜੀ ਜਵਾਨਾਂ ਨਾਲ ਐਤਵਾਰ ਨੂੰ ਦੀਵਾਲੀ ਮਨਾਈ ਅਤੇ ਕਿਹਾ ਕਿ ਫ਼ੌਜੀ ਜਵਾਨਾਂ ਦੀ ਬਹਾਦਰੀ ਸਦਕਾ ਹੀ ਉਨ੍ਹਾਂ ਦੀ ਸਰਕਾਰ ਉਹ ਵੱਡੇ ਫ਼ੈਸਲੇ ਲੈ ਸਕੀ ਹੈ ਜੋ ਅਸੰਭਵ ਮੰਨੇ ਜਾਂਦੇ ਸਨ। ਪ੍ਰਧਾਨ ਮੰਤਰੀ ਕੰਟਰੋਲ ਰੇਖਾ ’ਤੇ ਤਾਇਨਾਤ ਫ਼ੌਜੀ ਜਵਾਨਾਂ ਨਾਲ ਗੱਲਬਾਤ ਕਰਨ ਲਈ ਸਿੱਧੇ ਸੈਨਾ ਬ੍ਰਿਗੇਡ ਦੇ ਹੈੱਡਕੁਆਰਟਰ ਪਹੁੰਚੇ। ਉਨ੍ਹਾਂ ਦੇ ਨਾਲ ਭਾਰਤੀ ਫ਼ੌਜ ਦੇ ਮੁਖੀ ਜਨਰਲ ਵਿਪਿਨ ਰਾਵਤ ਵੀ ਮੌਜੂਦ ਸਨ। ਇਸ ਦੌਰਾਨ ਸ੍ਰੀ ਮੋਦੀ ਨੇ ਫ਼ੌਜੀ ਜੈਕਟ ਪਹਿਨੀ ਹੋਈ ਸੀ। ਉਨ੍ਹਾਂ ਫ਼ੌਜੀ ਜਵਾਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਮਠਿਆਈਆਂ ਵੰਡੀਆਂ। ਉਹ ਕਰੀਬ ਦੋ ਘੰਟੇ ਉੱਥੇ ਰਹੇ।

Previous articleਹਰਿਮੰਦਰ ਸਾਹਿਬ ’ਚ ਸ਼ਰਧਾ ਨਾਲ ਮਨਾਇਆ ਬੰਦੀ ਛੋੜ ਦਿਵਸ
Next articleਨਸ਼ੇੜੀ ਹਮਲਾਵਰ ਨੇ 14 ਜਣੇ ਕੀਤੇ ਜ਼ਖ਼ਮੀ