‘ਫ਼ਾਨੀ’ ਦੇ ਟਾਕਰੇ ਲਈ ਸੁਰੱਖਿਆ ਪ੍ਰਬੰਧ ਸਖ਼ਤ

ਖਤਰਨਾਕ ਚੱਕਰਵਾਤੀ ਤੂਫਾਨ ‘ਫਾਨੀ’ ਉੜੀਸਾ ’ਚ 10 ਹਜ਼ਾਰ ਪਿੰਡਾਂ ਤੇ 52 ਸ਼ਹਿਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਇਸ ਤੂਫਾਨ ਦੇ 3 ਮਈ ਨੂੰ ਸਵੇਰੇ 9.30 ਵਜੇ ਦੱਖਣ ਸਥਿਤ ਪੁਰੀ ਪਹੁੰਚਣ ਦੀ ਸੰਭਾਵਨਾ ਹੈ। ਤੂਫਾਨ ਦੇ ਮੱਦੇਨਜ਼ਰ ਲੋਕਾਂ ਨੂੰ ਭਲਕੇ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਉੜੀਸਾ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਅਸਰਅੰਦਾਜ਼ ਕਰਨ ਤੂਫ਼ਾਨ ‘ਫਾਨੀ’ ਨਾਲ ਨਜਿੱਠਣ ਲਈ ਕੌਮੀ ਆਫ਼ਤ ਰਿਸਪੌਂਸ ਫੋਰਸ (ਐਨਡੀਆਰਐਫ਼) ਦੀਆਂ 81 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ’ਚ ਚਾਰ ਹਜ਼ਾਰ ਤੋਂ ਵੱਧ ਵਿਸ਼ੇਸ਼ ਸਿਖਲਾਈ ਪ੍ਰਾਪਤ ਅਮਲੇ ਦੇ ਮੈਂਬਰ ਸ਼ਾਮਲ ਹੋਣਗੇ। ‘ਫਾਨੀ’ ਦੇ ਭਲਕੇ ਸ਼ੁੱਕਰਵਾਰ ਨੂੰ ਇਨ੍ਹਾਂ ਰਾਜਾਂ ’ਚ ਦਸਤਕ ਦੇਣ ਦਾ ਅਨੁਮਾਨ ਹੈ। ਇਸ ਦੌਰਾਨ ਸੂਬਾ ਸਰਕਾਰ ਨੇ 3.31 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ।

Previous articleਚੋਣ ਕਮਿਸ਼ਨ ਵੱਲੋਂ ਮੋਦੀ ਤੇ ਰਾਹੁਲ ਗਾਂਧੀ ਨੂੰ ਕਲੀਨ ਚਿੱਟ
Next articleਸੀਬੀਐੱਸਈ 12ਵੀਂ ਦੇ ਨਤੀਜੇ ’ਚ ਹੰਸਿਕਾ ਸ਼ੁਕਲਾ ਅੱਵਲ