ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਸਾਈਬਰ ਜਗਤ ’ਚ ਸਰਗਰਮ: ਰੈੱਡੀ

ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੀ ਮੋਹਰੀ ਜਥੇਬੰਦੀ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਸਾਈਬਰ ਸਪੇਸ ’ਚ ਅਜੇ ਵੀ ਸਰਗਰਮ ਹੈ।
ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵੱਲੋਂ ਹਾਫਿਜ਼ ਸਈਦ ਦੀ ਫਾਊਂਡੇਸ਼ਨ ’ਤੇ ਪਾਬੰਦੀ ਲਾਏ ਜਾਣ ਦੇ ਬਾਵਜੂਦ ਉਹ ਕੰਮ ਕਰ ਰਹੀ ਹੈ। ਆਸਟਰੇਲੀਆ ਦੇ ਮੈਲਬਰਨ ’ਚ ‘ਦਹਿਸ਼ਤਗਰਦੀ ਲਈ ਧਨ ਨਹੀਂ’ ਕਾਨਫਰੰਸ ਦੇ ਦੂਜੇ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਕੁਝ ਮੁਲਕਾਂ ’ਚ ਦਹਿਸ਼ਤੀ ਜਥੇਬੰਦੀਆਂ ਮੁਨਾਫਾ ਰਹਿਤ ਸੰਗਠਨਾਂ ਦੀ ਦੁਰਵਰਤੋਂ ਕਰਕੇ ਕੱਟੜਵਾਦ ਅਤੇ ਫਿਰਕੂਵਾਦ ਨੂੰ ਭੜਕਾ ਰਹੀਆਂ ਹਨ।

Previous articleਕਰਤਾਰਪੁਰ ਲਾਂਘੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ: ਜਾਵੜੇਕਰ
Next articleਚੰਡੀਗੜ੍ਹ ਨਿਗਮ ਲਈ 150 ਕਰੋੜ ਦੀ ਗਰਾਂਟ ਐਲਾਨੀ