ਫਰਾਂਸ ਤੋਂ ਤਿੰਨ ਹੋਰ ਰਾਫਾਲ ਜਹਾਜ਼ ਭਾਰਤ ਰਵਾਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਫਰਾਂਸ ਤੋਂ ਰਾਫਾਲ ਲੜਾਕੂ ਜਹਾਜ਼ਾਂ ਦੀ ਛੇਵੀਂ ਖੇਪ ’ਚ ਤਿੰਨ ਹੋਰ ਜਹਾਜ਼ ਅੱਜ ਭਾਰਤ ਲਈ ਰਵਾਨਾ ਹੋ ਗਏ ਹਨ। ਇਹ ਜਾਣਕਾਰੀ ਫਰਾਂਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਦਿੱਤੀ ਗਈ। ਇਹ ਲੜਾਕੂ ਜਹਾਜ਼ ਭਾਰਤੀ ਹਵਾਈ ਫ਼ੌਜ ਦੀ ਰਾਫਾਲ ਜੈੱਟਾਂ ਦੀ ਦੂੁਜੀ ਸਕੁਐਡਰਨ ਦਾ ਹਿੱਸਾ ਹੋਣਗੇ। ਫਰਾਂਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਟਵੀਟ ਕੀਤਾ, ‘ਤਿੰਨ ਰਾਫਾਲ ਜਹਾਜ਼ਾਂ ਦੀ ਖੇਪ ਫਰਾਂਸ ਤੋਂ ਭਾਰਤ ਰਵਾਨਾ ਹੋ ਗਈ ਹੈ। ਪਾਇਲਟਾਂ ਦੀ ਸੁਰੱਖਿਅਤ ਉਡਾਣ ਅਤੇ ਸੁੁਰੱਖਿਅਤ ਲੈਂਡਿੰਗ ਲਈ ਦੁਆਵਾਂ।’ ਇਹ ਨਵੀਂ ਖੇਪ ਆਉਣ ਮਗਰੋਂ ਭਾਰਤੀ ਹਵਾਈ ਫ਼ੌਜ ਕੋਲ ਰਾਫਾਲ ਜੈੱਟ ਜਹਾਜ਼ਾਂ ਦੀ ਗਿਣਤੀ ਵਧ ਕੇ 21 ਹੋ ਜਾਵੇਗੀ।

ਨਵੇਂ ਰਾਫਾਲ ਪੱਛਮੀ ਬੰਗਾਲ ਦੇ ਹਸੀਮਾਰਾ ’ਚ ਤਾਇਨਾਤ ਹੋਣਗੇ। ਰਾਫਾਲ ਦੀ ਪਹਿਲੀ ਸਕੁਐਡਰਨ ਅੰਬਾਲਾ ਏਅਰਫੋਰਸ ਸਟੇਸ਼ਨ ’ਤੇ ਤਾਇਨਾਤ ਹੈ। ਇਸ ਵਿੱਚ 18 ਜਹਾਜ਼ ਹਨ। ਭਾਰਤ ਵੱਲੋਂ 36 ਰਾਫਾਲ ਲੜਾਕੂ ਜੈੱਟ ਲੈਣ ਲਈ ਸਤੰਬਰ 2016 ’ਚ ਫਰਾਂਸ ਨਾਲ 58 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਗਿਆ ਸੀ। ਰਾਫਾਲ ਜੈੱਟਾਂ ਦੀ ਪਹਿਲੀ ਖੇਪ ਪਿਛਲੇ ਸਾਲ 29 ਜੁਲਾਈ ਨੂੰ ਜਦਕਿ ਪੰਜਵੀਂ ਖੇਪ ਇਸ ਸਾਲ 21 ਅਪਰੈਲ ਨੂੰ ਭਾਰਤ ਪਹੁੰਚੀ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਆਕਸੀਜਨ ਮੁੱਕਣ ਕਾਰਨ ਦੋ ਹਸਪਤਾਲਾਂ ’ਚ 18 ਮੌਤਾਂ
Next articleਕੋਵਿਡ: ਭਾਰਤ ਵਿਚ ਇਕ ਦਿਨ ਵਿੱਚ ਰਿਕਾਰਡ 3,780 ਮੌਤਾਂ