ਫਗਵਾੜਾ ਦੇ ਨਿਊ ਸੁਖਚੈਨ ਨਗਰ ‘ਚ ਔਰਤ ਦੀ ਬੇਰਹਿਮੀ ਨਾਲ ਹੱਤਿਆ, ਦੁਬਈ ਰਹਿੰਦਾ ਹੈ ਪਤੀ

ਫਗਵਾੜਾ (ਕਪੂਰਥਲਾ): ਇੱਥੋਂ ਦੇ ਨਿਊ ਸੁਖਚੈਨ ਨਗਰ ਖੇਤਰ ‘ਚ ਬੁੱਧਵਾਰ ਸਵੇਰੇ ਕੁਲਦੀਪ ਕੌਰ (40) ਨਾਂ ਦੀ ਔਰਤ ਦੀ ਹੱਤਿਆ ਕਰ ਦਿੱਤੀ ਗਈ। ਔਰਤ ਦੀ ਧੌਣ ਤੇ ਪੇਟ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਹੱਤਿਆ ਦੇ ਕਾਰਨਾਂ ਤੇ ਹੱਤਿਆ ਕਿਸ ਨੇ ਕੀਤੀ ਹੈ, ਫ਼ਿਲਹਾਲ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦਾ ਪਤੀ ਕਾਫ਼ੀ ਸਾਲਾਂ ਤੋਂ ਦੁਬਈ ‘ਚ ਰਹਿੰਦਾ ਦੱਸਿਆ ਜਾਂਦਾ ਹੈ। ਕੁਲਦੀਪ ਇੱਥੇ ਆਪਣੇ ਪੁੱਤਰ ਨਾਲ ਰਹਿੰਦੀ ਸੀ। ਸਵੇਰੇ ਉਹ ਆਪਣੇ ਪੁੱਤਰ ਨੂੰ ਸਕੂਲ ਬੱਸ ‘ਚ ਬਿਠਾ ਕੇ ਆਈ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।

Previous articleਅੰਮ੍ਰਿਤਸਰ ‘ਚ ਮਕਾਨ ਮਾਲਕਨ ਨੇ ਕੀਤੀ ਮਾਂ-ਧੀ ਦੀ ਹੱਤਿਆ, ਨਾਜਾਇਜ਼ ਸਬੰਧਾਂ ਦਾ ਸੀ ਖਦਸ਼ਾ
Next articleਪੀ ਚਿਦੰਬਰਮ ਨੂੰ ਤਿਹਾੜ ਜੇਲ੍ਹ ‘ਚ ਮਿਲੇ ਗੁਲਾਮ ਨਬੀ ਆਜ਼ਾਦ ਤੇ ਅਹਿਮਦ ਪਟੇਲ