ਫਗਵਾੜਾ ‘ਚ ਹੋਏ NRI ਜੋੜੇ ਦੇ ਕਤਲ ਕੇਸ ‘ਚ ਮੁੱਖ ਦੋਸ਼ੀ ਸਮੇਤ 3 ਗ੍ਰਿਫਤਾਰ

 

ਪੰਜਾਬ (ਰਾਜਨਦੀਪ)(ਸਮਾਜ ਵੀਕਲੀ)— ਫਗਵਾੜਾ ਦੇ ਉਂਕਾਰ ਨਗਰ ‘ਚ ਇਕ ਐੱਨ. ਆਰ. ਆਈ ਜੋੜੇ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਿਆ ਹੈ। ਕ੍ਰਿਪਾਲ ਸਿੰਘ ਅਤੇ ਦਵਿੰਦਰ ਕੌਰ ਦੇ ਦੋਹਰੇ ਕਤਲ ਕੇਸ ਦੇ ਮੁੱਖ ਦੋਸ਼ੀ ਸਮੇਤ ਤਿੰਨ ਲੋਕਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਐੱਸ. ਐੱਸ. ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਦੋਸ਼ੀ ਅਨਿਲ ਕੁਮਾਰ ਉਰਫ਼ ਜੱਸੀ ਢੋਲੀ ਤੋਂ ਇਲਾਵਾ ਸੂਰਜ ਕੁਮਾਰ ਅਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਫਗਵਾੜਾ ਦੇ ਉਂਕਾਰ ਨਗਰ ਵਿਖੇ ਇਕ ਪ੍ਰਵਾਸੀ ਭਾਰਤੀ ਜੋੜੇ ਦਾ ਬੇਰਹਿਮੀ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਕਤ ਜੋੜਾ ਮੁੰਬਈ ‘ਚ ਵੀ ਆਪਣੀ ਰਿਹਾਇਸ਼ ਰੱਖਦਾ ਸੀ ਅਤੇ ਫਗਵਾੜਾ ‘ਚ ਵੀ ਰਹਿੰਦਾ ਸੀ। ਇਸ ਕਤਲ ਕੇਸ ਦੀ ਸੂਚਨਾ ਪੁਲਸ ਨੂੰ ਬੀਤੀ ਦੇਰ ਰਾਤ ਮਿਲੀ ਸੀ ਅਤੇ ਪੁਲਸ ਰਾਤ ਤੋਂ ਹੀ ਇਸ ਮਾਮਲੇ ‘ਚ ਜੁਟੀ ਹੋਈ ਸੀ। ਉਧਰ ਬੀਤੇ ਦਿਨ ਐੱਸ. ਐੱਸ. ਪੀ ਸਤਿੰਦਰ ਸਿੰਘ, ਐੱਸ. ਪੀ. ਮਨਵਿੰਦਰ ਸਿੰਘ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਸੀ।

Previous articleਯੂ.ਕੇ. ‘ਚ ਹੁਣ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ
Next articleRacism is not only in football, it’s in cricket too: Gayle