ਪੱਛਮੀ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ

ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਵਿਧਾਨ ਸਭਾ ’ਚ ਨਵੇਂ ਚੁਣੇ ਮੈਂਬਰਾਂ ਨੇ ਅੱਜ ਸਹੁੰ ਚੁੱਕੀ ਹੈ। ਉਨ੍ਹਾਂ ਨੂੰ ਵਿਧਾਨ ਸਭਾ ਦੇ ਕਾਰਜਕਾਰੀ ਪ੍ਰਧਾਨ ਸੁਬ੍ਰਤ ਮੁਖਰਜੀ ਨੇ ਅਹੁਦੇ ਦੀ ਸਹੁੰ ਚੁਕਵਾਈ। ਮੁੱਖ ਮੰਤਰੀ ਮਮਤਾ ਬੈਨਰਜੀ ਕੁਝ ਸਮੇਂ ਲਈ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਈ ਅਤੇ ਫਿਰ ਸਕੱਤਰੇਤ ਲਈ ਨਿਕਲ ਗਈ।

ਇੱਕ ਅਧਿਕਾਰੀ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਦੀ ਪੂਰੀ ਕਾਰਵਾਈ ਕੋਵਿਡ-19 ਪ੍ਰੋਟੋਕੋਲ ਅਨੁਸਾਰ ਅਮਲ ’ਚ ਲਿਆਂਦੀ ਗਈ ਹੈ। ਸਹੁੰ ਚੁੱਕ ਸਮਾਗਮ ਦੇ ਪਹਿਲੇ ਦਿਨ ਘੱਟੋ-ਘੱਟ 143 ਵਿਧਾਇਕਾਂ ਨੂੰ ਸਹੁੰ ਚੁਕਵਾਈ ਗਈ ਹੈ। ਇਨ੍ਹਾਂ ’ਚ ਜ਼ਿਆਦਾਤਰ ਵਿਧਾਇਕ ਕੋਲਕਾਤਾ, ਉੱਤਰੀ ਤੇ ਦੱਖਣੀ 24 ਪਰਗਨਾ, ਪੂਰਬ ਤੇ ਪੱਛਮੀ ਮਿਦਨਾਪੁਰ, ਹਾਵੜਾ, ਹੁਗਲੀ ਤੇ ਝਾੜਗ੍ਰਾਮ ਤਹਿਤ ਆਉਣ ਵਾਲੇ ਵਿਧਾਨ ਸਭਾ ਹਲਕਿਆਂ ਤੋਂ ਚੁਣੇ ਹੋਏ ਹਨ। ਇਨ੍ਹਾਂ ਵਿਧਾਇਕਾਂ ਨੂੰ ਦੋ ਸ਼ਿਫਟਾਂ ’ਚ ਸਹੁੰ ਚੁਕਵਾਈ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਵਿਧਾਇਕ ਨੇ ਅੱਜ ਦੇ ਸਮਾਗਮ ’ਚ ਹਿੱਸਾ ਨਹੀਂ ਲਿਆ ਹੈ। ਸਹੁੰ ਚੁੱਕ ਸਮਾਗਮ ਸ਼ਨਿਚਰਵਾਰ ਤੱਕ ਜਾਰੀ ਰਹੇਗਾ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸੀਜਨ ਸਪਲਾਈ ਨਾਲ ਕਈ ਜ਼ਿੰਦਗੀਆਂ ਬਚਣਗੀਆਂ: ਕੇਜਰੀਵਾਲ
Next articleਕੈਨੇਡਾ ’ਚ 12 ਤੋਂ 15 ਸਾਲ ਦੇ ਬੱਚਿਆਂ ਦੇ ਕੋਵਿਡ ਟੀਕਾਕਰਨ ਲਈ ਹਰੀ ਝੰਡੀ