ਪੰਜਾਬ ਸਰਕਾਰ ਨੇ 1 ਮਈ ਤਕ ਵਧਾਈ ਕਰਫਿਊ/ਲਾਕ ਡਾਊਨ ਦੀ ਮਿਆਦ

ਚੰਡੀਗੜ੍ਹ (ਸਮਾਜ ਵੀਕਲੀ)- ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਦੇ ਚੱਲਦੇ ਪੰਜਾਬ ਸਰਕਾਰ ਨੇ 14 ਅਪ੍ਰੈਲ ਤਕ ਸੂਬੇ ‘ਚ ਲਗਾਏ ਗਏ ਕਰਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਹ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਇਹ ਫੈਸਲਾ ਸੂਬੇ ਵਿਚ ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਲਿਆ ਗਿਆ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 132 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਦੇ ਚੱਲਦੇ ਮਾਹਿਰਾਂ ਵਲੋਂ ਸਰਕਾਰ ਨੂੰ ਲਗਾਤਾਰ ਕਰਫਿਊ/ਲਾਕ ਡਾਊਨ ਵਧਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਹੁਣ ਕਰਫਿਊ/ਲਾਕ ਡਾਊਨ ਦੀ ਮਿਆਦ ਹੋਰ 16 ਦਿਨਾਂ ਲਈ ਵਧਾ ਦਿੱਤੀ ਹੈ।

ਹਰਜਿੰਦਰ ਛਾਬੜਾ-ਪਤਰਕਾਰ 9592282333

Previous articleBoris Johnson must rest up, says UK PM’s father
Next articleਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ 11 ਅਪ੍ਰੈਲ ਤੋਂ ਲੈ ਕੇ 10 ਮਈ ਤਕ ਗਰਮੀਆਂ ਦੀਆਂ ਛੁੱਟੀਆਂ, ਸਿੱਖਿਆ ਮੰਤਰੀ ਵਿਜੈਇੰਦਰ ਸਿੰਘ ਨੇ ਕੀਤਾ ਐਲਾਨ