ਪੰਜਾਬ ਸਰਕਾਰ ਨੇ ਸਕੂਲਾਂ ਬਾਰੇ ਲਿਆ ਵੱਡਾ ਸਖਤ ਫੈਂਸਲਾ

ਜਲੰਧਰ, (ਸਮਾਜ ਵੀਕਲੀ)- ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੁਆਰਾ ਕ-ਰ-ਫ਼ਿ-ਊ ਦੇ ਸਮੇਂ ਵਿੱਚ ਵੀ ਨਿੱਜੀ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਫ਼ੀਸਾਂ ਮੰਗਣ ਵਾਲੇ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ ਗਈ ਹੈ। ਉਨ੍ਹਾਂ ਨੇ ਅਜਿਹੇ ਸਕੂਲਾਂ ਦੀ ਮਾਨਤਾ ਤੱਕ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ ਅਧਿਆਪਕਾਂ ਦੇ ਜ਼ਰੀਏ ਮਾਪਿਆਂ ਨੂੰ ਸਕੂਲ ਫ਼ੀਸ ਆਨਲਾਈਨ ਭਰਨ ਲਈ ਦਬਾਅ ਪਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਕਰਫਿਊ ਲੱਗ ਜਾਣ ਕਾਰਨ ਸਾਰੇ ਕਾਰੋਬਾਰ ਠੱਪ ਹੋ ਗਏ ਹਨ। ਲੋਕਾਂ ਦੀ ਆਮਦਨ ਰੁਕ ਗਈ ਹੈ। ਜਿਸ ਕਰਕੇ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ। ਲੋਕ ਕਰੋਨਾ ਵਾਇਰਸ ਕਾਰਨ ਘਰਾਂ ਅੰਦਰ ਵੜੇ ਬੈਠੇ ਹਨ। ਸਕੂਲ ਬੰਦ ਕੀਤੇ ਜਾ ਚੁੱਕੇ ਹਨ। ਫਿਰ ਵੀ ਕਈ ਨਿੱਜੀ ਸਕੂਲ ਵਾਲੇ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਸਕੂਲ ਫੀਸ ਭਰਨ ਲਈ ਆਖ ਰਹੇ ਹਨ।

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਨਿੱਜੀ ਸਕੂਲ ਪ੍ਰਬੰਧਕ ਸਿੱਧੇ ਤੌਰ ਤੇ ਈਮੇਲ ਜਾਂ ਵਟਸਐਪ ਰਾਹੀ ਲੋਕਾਂ ਨਾਲ ਸੰਪਰਕ ਕਰਨ ਤੋਂ ਬਚਦੇ ਹੋਏ ਅਸਿੱਧੇ ਤੌਰ ਤੇ ਆਪਣੇ ਅਧਿਆਪਕਾਂ ਤੋਂ ਲੋਕਾਂ ਨੂੰ ਫੋਨ ਕਰਵਾ ਰਹੇ ਹਨ ਕਿ ਸਕੂਲ ਦੀ ਫੀਸ ਭਰੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲ ਰਹੀ ਹੈ ਕਿ ਲੋਕਾਂ ਨੂੰ ਆਨਲਾਈਨ ਫੀਸ ਭਰਨ ਲਈ ਕਿਹਾ ਜਾ ਰਿਹਾ ਹੈ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਅਜਿਹੇ ਸਕੂਲ ਪ੍ਰਬੰਧਕਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਸਕੂਲਾਂ ਦੀ ਮਾਨਤਾ ਵੀ ਰੱ-ਦ ਕੀਤੀ ਜਾ ਸਕਦੀ ਹੈ। ਸੂਬੇ ਵਿੱਚ ਕਰਫਿਊ ਲੱਗਾ ਹੋਇਆ ਹੈ। ਕੋਈ ਵੀ ਸਕੂਲ ਬੱਚਿਆਂ ਤੋਂ ਫੀਸਾਂ ਨਹੀਂ ਲੈ ਸਕਦੇ ਸਕੂਲ ਬੰਦ ਹਨ। ਜੇਕਰ ਫਿਰ ਵੀ ਕੋਈ ਸਕੂਲ ਪ੍ਰਬੰਧਕ ਅਸਿੱਧੇ ਜਾਂ ਸਿੱਧੇ ਤੌਰ ਤੇ ਸਕੂਲ ਫੀਸ ਮੰਗਦੇ ਹਨ ਤਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਜਾਵੇ। ਇਸ ਤੋਂ ਬਿਨਾਂ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸਰਕਾਰ ਦੁਆਰਾ ਅਜਿਹੇ ਸਕੂਲ ਪ੍ਰਬੰਧਕਾਂ ਪ੍ਰਤੀ ਸਖਤ ਕਾਰਵਾਈ ਕੀਤੀ ਜਾਵੇਗੀ।

-ਹਰਜਿੰਦਰ ਛਾਬੜਾ-ਪਤਰਕਾਰ 9592282333

Previous article7 ਅਪ੍ਰੈਲ – ਵਿਸ਼ਵ ਸਿਹਤ ਦਿਵਸ ਤੇ ਵਿਸ਼ੇਸ਼
Next articleਸਿੱਖਾਂ ਵਿੱਚ ਜਾਤ-ਪਾਤ ਤਾਂ ਕੀ, ਛੂਆਛਾਤ ਵੀ ਹੈ