ਪੰਜਾਬ ਵੱਲੋਂ ਹਰਿਆਣਾ ਨਾਲ ਲਗਦੀਆਂ ਹੱਦਾਂ ਸੀਲ

ਸਿਰਸਾ (ਸਮਾਜਵੀਕਲੀ):   ਪੰਜਾਬ-ਹਰਿਆਣਾ ਵਿੱਚ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਨੇ ਹਰਿਆਣਾ ਨਾਲ ਲਗਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਪੁਲੀਸ ਨੇ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਨਾਕੇ ਲਾਏ ਹਨ। ਵਾਹਨਾਂ ਨੂੰ ਇਕ-ਦੂਜੇ ਸੂਬੇ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਬਿਨ੍ਹਾਂ ਪਾਸ ਤੋਂ ਕਿਸੇ ਵੀ ਵਾਹਨ ਨੂੰ ਨਾਕੇ ਤੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਸਿਰਸਾ ਦੇ ਨਾਲ ਲਗਦੇ ਪਿੰਡ ਮੁਸਾਹਿਬ ਵਾਲਾ ਅਤੇ ਪਿੰਡ ਭਾਵਦੀਨ ਨੇੜੇ ਪੰਜਾਬ ਪੁਲੀਸ ਵੱਲੋਂ ਨਾਕਾ ਲਾ ਕੇ ਰਾਹ ਬੰਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਡੱਬਵਾਲੀ ਨੇੜੇ ਵੀ ਪੰਜਾਬ ਪੁਲੀਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ।

Previous articleਡੇਰਾਬੱਸੀ ਦੇ ਮੁਬਾਰਿਕਪੁਰ ਖੇਤਰ ਵਿੱਚ ਕਰੋਨਾ ਦੇ ਅੱਠ ਨਵੇਂ ਕੇਸ, ਪਿੰਡ ਸੀਲ
Next articleਕਰੋਨਾ: ਪਟਿਆਲਾ ’ਚ ਨਰਸ ਸਮੇਤ 6 ਹੋਰ ਪਾਜ਼ੇਟਿਵ