ਪੰਜਾਬ ਵਿੱਚ ਇੱਕ ਵੱਡੇ ਪੱਧਰ ਦੀ ਬਣੀ ਲਡ਼ਕੀਆਂ ਦੀ ਕਬੱਡੀ ਟੀਮ – ਐਨ ਆਰ ਆਈ ਕਲੱਬ ਮੋਗਾ

ਮੋਗਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਖੇਡਾਂ ਜੀਵਨ ਦਾ ਇੱਕ ਅਨਮੁਲਾ ਅੰਗ ਹੈ  । ਕਈ ਮਹਿਲਾਵਾਂ ਨੇ ਖੇਡਾਂ ਵਿੱਚ ਬਹੁਤ ਹੀ ਮੱਲਾ ਮਾਰੀਆ ਹਨ , ਅੱਜ ਜਿਲ੍ਹੇ ਮੋਗੇ ਵਿੱਚ ਹਰਪ੍ਰੀਤ ਸਿੰਘ ਬੱਬੂ ਰੋਡੇ ਦੀ ਅਗਵਾਈ ਵਿਚ ਇੱਕ ਵੱਡੇ ਬੱਜਟ ਦੀ NRI Club Moga ਨਾਮ ਤੇ ਲੜਕੀਆ ਦੀ ਟੀਮ ਬਣੀ , ਜਿਸ ਵਿੱਚ ਨਾਮੀ ਖਿਡਾਰਨਾਂ ਖੇਡਣਗੀਆ , ਇਸ ਟੀਮ ਨੇ ਅੱਜ ਬਾਬਾ ਲਛਮਣ ਦਾਸ ਜੀ ਗੁਰਦੁਆਰਾ ਸਾਹਿਬ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰੇ ਲੈਦੇ ਹੋਏ ਅਰਦਾਸ ਕਰਕੇ ਤੇ ਕੌਚ ਮੀਤੇ ਰੌਤੇ ਦੀ ਅਗਵਾਈ ਨਾਲ ਅੱਜ ਪਿੰਡ ਖਾਈ (ਮੋਗਾ) ਤੋ ਪਹਿਲਾਂ ਮੈਚ ਸ਼ੁਰੂ ਕੀਤਾ ਤੇ ਪਹਿਲਾਂ ਮੈਚ ਹੀ ਜਿੱਤਿਆ ।

ਇਸ ਟੀਮ ਦੇ ਪ੍ਰਮੋਟਰਾ ਨੇ ਅੱਜ ਸਾਰੀ ਟੀਮ ਲਈ ਕਿੱਟਾਂ ਵੀ ਦਿੱਤੀਆ , ਇਸ ਟੀਮ ਨੇ ਕੌਚ ਮੀਤੇ ਰੌਤੇ ਤੇ ਮਨੇਜਰ ਬੱਬੂ ਰੋਡੇ ਸਮੇਤ ਸਾਰੇ ਪ੍ਰਮੋਟਰਾ ਦਾ ਧੰਨਵਾਦ ਕੀਤਾ  , ਇਸ ਟੀਮ ਦੇ ਸਾਰੇ ਪ੍ਰਮੋਟਰ ਮਹਿੰਦਰ ਸਿੱਧੂ ਨਿਊਯਾਰਕ , ਘੋਲਾ ਖਹਿਰਾ USA , ਕੁਲਦੀਪ ਸਿੰਘ ਬਾਸੀ ਸਾਬਕਾ ਪ੍ਰਧਾਨ ਆਸਟਰੇਲੀਆ ਫੈਡਰੇਸ਼ਨ ਬਲਜੀਤ ਸ਼ੇਖਾ ਆਸਟ੍ਰੇਲੀਆ ਫੈਡਰੇਸ਼ਨ ਪ੍ਰਧਾਨ , ਸਰਨਾ USA , ਜਤਿੰਦਰ ਜੌਹਲ USA , ਕਾਲਾ ਟਰੇਸੀ USA , ਸੁਦਾਗਰ ਸਿੰਘ ਮਨੀਲਾ , ਸੇਵਕ ਸਿੰਘ ਮਨੀਲਾ, ਜੈਲਾ ਧੂਰਕੋਟ USA , ਗੋਪਾ ਬੈਸ਼ ਨਿਊਜ਼ੀਲੈਂਡ , ਪ੍ਰੀਤ ਖੰਡੇਵਾਲਾ ਮਲੇਸ਼ੀਆ ( ਸ਼ੇਰੇ ਪੰਜਾਬ ਕਲੱਬ ) , ਜੱਗੀ ਉਪਲ ਆਸਟ੍ਰੇਲੀਆ , ਨਵੀ ਜੈਲਦਾਰ ਆਸਟ੍ਰੇਲੀਆ , ਗੋਪੀ ਸਾਹ ਆਲਮ ਮਲੇਸ਼ੀਆ ( ਰੋਇਲ ਪੰਜਾਬ ਕਲੱਬ ), ਨਵਦੀਪ ਸੰਘਾ ਆਸਟ੍ਰੇਲੀਆ , ਪਿੰਦਾ ਜਗਤਪੁਰਾ ਆਸਟ੍ਰੇਲੀਆ ( ਪਰਥ ਕਬੱਡੀ ਕਲੱਬ ), ਗੋਪੀ ਪੱਡਾ ਮਲੇਸ਼ੀਆ , ਮਹੁੰਮਦ ਸਰਵਰ ਸੈਕਟਰੀ ਪਾਕਿਸਤਾਨ ਕਬੱਡੀ ਫੈਡਰੇਸ਼ਨ,   ਮਨਦੀਪ ਰੋਡੇ USA , ਅੱਥਰਾ ਗਰੁੱਪ ਨਿਊਜ਼ੀਲੈਂਡ ਤੇ ਹੋਰ ਵੀਰਾ ਨੇ ਇਸ ਟੀਮ ਨੂੰ ਹੌਂਸਲਾ ਦਿੱਤਾ ।

Previous articleCovid: France extends overnight curfew as cases surge
Next articleTalks with India should be held only under the UN auspices: POK President