ਪੰਜਾਬ ਵਿਚ ਕਰੋਨਾ ਨੇ ਲਈਆਂ 20 ਹੋਰ ਜਾਨਾਂ

ਚੰਡੀਗੜ੍ਹ (ਸਮਾਜ ਵੀਕਲੀ) :ਪੰਜਾਬ ਵਿੱਚ ਕਰੋਨਾਵਾਇਰਸ ਨੇ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਜਾਨਾਂ ਲੈ ਲਈਆਂ ਹਨ। ਸੂਬੇ ਵਿੱਚ ਮਰਨ ਵਾਲਿਆਂ ਦਾ ਅੰਕੜਾ 462 ਤੱਕ ਪਹੁੰਚ ਗਿਆ ਹੈ। 488 ਸੱਜਰੇ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੀ 19 ਹਜ਼ਾਰ ਤੋਂ ਟੱਪ ਗਈ ਹੈ।

ਸਿਹਤ ਵਿਭਾਗ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 7, ਜਲੰਧਰ ਅਤੇ ਪਟਿਆਲਾ ਵਿੱਚ 5-5, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਵਿੱਚ ਇੱਕ-ਇੱਕ ਮੌਤ ਹੋਈ ਹੈ। ਸੱਜਰੇ ਮਾਮਲਿਆਂ ਵਿੱਚ ਜ਼ਿਲ੍ਹਾਵਾਰ ਸਥਿਤੀ ਦੇਖੀ ਜਾਵੇ ਤਾਂ ਲੁਧਿਆਣਾ ਵਿਚ 222, ਅੰਮ੍ਰਿਤਸਰ ਵਿੱਚ 39, ਸੰਗਰੂਰ 36, ਜਲੰਧਰ ਵਿੱਚ 34, ਪਟਿਆਲਾ ਵਿੱਚ 19, ਪਠਾਨਕੋਟ ਤੇ ਮਾਨਸਾ ਵਿੱਚ 15-15, ਫਿਰੋਜ਼ਪੁਰ ਤੇ ਬਠਿੰਡਾ ਵਿੱਚ 14-14, ਬਰਨਾਲਾ ਤੇ ਫਤਿਹਗੜ੍ਹ ਸਾਹਿਬ ਵਿੱਚ 13-13, ਮੁਹਾਲੀ ਵਿੱਚ 11, ਗੁਰਦਾਸਪੁਰ ਤੇ ਕਪੂਰਥਲਾ ਵਿੱਚ 10-10, ਮੋਗਾ ਵਿੱਚ 6, ਹੁਸ਼ਿਆਰਪੁਰ ਤੇ ਰੋਪੜ ਵਿੱਚ 5-5, ਫਾਜ਼ਿਲਕਾ ਵਿੱਚ 3, ਨਵਾਂ ਸ਼ਹਿਰ ਵਿੱਚ 2, ਤਰਨਤਾਰਨ ਅਤੇ ਫਰੀਦਕੋਟ ਵਿੱਚ 1-1 ਸੱਜਰਾ ਮਾਮਲਾ ਸਾਹਮਣੇ ਆਇਆ ਹੈ।

ਸਿਹਤ ਵਿਭਾਗ ਵੱਲੋਂ ਹੁਣ ਤੱਕ 6 ਲੱਖ 11 ਹਜ਼ਾਰ ਤੋਂ ਵੱਧ ਸੈਂਪਲ ਲਏ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸੂਬੇ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਦਾ ਅੰਕੜਾ ਤਾਂ ਭਾਵੇਂ ਘੱਟ ਨਹੀਂ ਰਿਹਾ ਪਰ ਸੱਜਰੇ ਮਾਮਲਿਆਂ ਵਿੱਚ ਪਿਛਲੇ 2 ਦਿਨਾਂ ਤੋਂ ਕਮੀ ਆਈ ਹੈ।

Previous articleਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਅਪਰੇਸ਼ਨਾਂ ’ਤੇ ਪਾਬੰਦੀ
Next articleਪੰਜਾਬ ਕਾਂਗਰਸ ’ਚ ਬਗ਼ਾਵਤੀ ਸੁਰਾਂ ਤੋਂ ਨਵਾਂ ਵਿਵਾਦ