ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਵੱਲੋਂ ਬੁੱਧੀਜੀਵੀਆਂ ਨੂੰ ਜੇਲ੍ਹ ‘ਚ ਬੰਦ ਕਰਨ ਦੀ ਸਖਤ ਸ਼ਬਦਾ ‘ਚ ਨਿੰਦਾ

ਜਲੰਧਰ (ਸਮਾਜ ਵੀਕਲੀ)-  ਚੋਟੀ ਦੇ ਬੁੱਧੀਜੀਵੀ ਅਤੇ ਅਨੇਕਾਂ ਕਿਤਾਬਾਂ ਦੇ ਲੇਖਕ ਡਾਕਟਰ ਆਨੰਦ ਤੇਲਤੁੰਬੜੇ ਅਤੇ ਡਾ. ਗੌਤਮ ਨਵਲੱਖਾ ਨੂੰ ਝੁਠੇ ਕੇਸਾਂ ਵਿੱਚ ਫਸਾ ਕੇ ਜੇਲ੍ਹ ਵਿੱਚ ਡੱਕਣ ਦੀ ਕੋਝੀ ਚਾਲ ਦੀ ਪੰਜਾਬ ਬੁੱਧਿਸ਼ਟ ਸੁਸਾਇਟੀ (ਰਜਿ.) ਪੰਜਾਬ ਨੇ ਕੇਂਦਰ ਸਰਕਾਰ ਦੀ ਸਖਤ ਨਿਖੇਦੀ ਕੀਤੀ ਹੈ।

ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਅਤੇ ਸ੍ਰੀ ਦਲਬੀਰ ਸਿੰਘ ਸਰੋਆ ਜਨਰਲ ਸਕੱਤਰ ਨੇ ਸਾਂਝੇ ਬਿਆਨਾ ਵਿੱਚ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਨ ਉਪਰ ਉਨ੍ਹਾਂ ਦੇ ਰਿਸ਼ਤੇਦਾਰ ਮਹਾਨ ਬੁੱਧੀਜੀਵੀ ਡਾ. ਆਨੰਦ ਤੇਲਤੁੰਬੜੇ ਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਣਾ ਇਕ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਡਾ. ਆਨੰਦ ਤੇਲਤੁੰਬੜੇ ਅਤੇ ਡਾ. ਗੌਤਮ ਨਵਲੱਖਾ ਦਾ ਭੀਮਾ ਕੋਰੇਗਾਓ ਦੀ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਇਹ ਵਿਦਵਾਨ ਨਿਰਦੋਸ਼ ਹਨ। ਐਡਵੋਕੇਟ ਹਰਭਜਨ ਸਾਂਪਲਾ ਅਤੇ ਦਲਬੀਰ ਸਰੋਆ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡਾ. ਆਨੰਦ ਤੇਲਤੁੰਬੜੇ, ਗੌਤਮ ਨਵਲੱਖਾ ਅਤੇ ਹੋਰ ਬੁੱਧੀਜੀਵੀ ਸੁਧਾ ਭਾਰਦਵਾਜ, ਅਰੁਣ ਫਰੇਰਾ ਤੇ ਹੋਰ ਮਨੁੱਖੀ ਅਧਿਕਾਰ ਲਈ ਸੰਘਰਸ਼ ਕਰਨ ਵਾਲਿਆਂ ਨੂੰ ਜੇਲ੍ਹ ਵਿੱਚੋਂ ਰਿਹਾ ਕੀਤਾ ਜਾਵੇ।
ਜਾਰੀ ਕਰਤਾ : ਐਡਵੋਕੇਟ ਹਰਭਜਨ ਸਾਂਪਲਾ
ਪ੍ਰਧਾਨ
ਮੋਬਾਇਲ : 9872 666 784

Previous articleਕਰੋਨਾ ਆਫ਼ਤ ਦੇ ਚਲਦਿਆਂ ਹੁਣੇ ਹੁਣੇ ਪੰਜਾਬ ਦੇ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ, ਪੰਜਾਬ ਦੇ ਸਾਰੇ ਸਕੂਲਾਂ ਨੂੰ ਏਕਾਂਤਵਾਸ ਕੇਂਦਰਾਂ ਵਜੋਂ ਵਰਤਿਆ ਜਾਵੇਗਾ
Next articleडा. आनंद तेलतुंबड़े को रिहा किया जाये