ਪੰਜਾਬ ਦੇ ਆਗੂਆਂ ਨੂੰ ਪਹਿਲੀ ਕਤਾਰ ’ਚ ਬਿਠਾ ਕੇ ਦਿੱਤੀ ਅਹਿਮੀਅਤ

ਨਵੀਂ ਦਿੱਲੀ: ਹਲਫ਼ਦਾਰੀ ਸਮਾਗਮ ਦੌਰਾਨ ਪੰਜਾਬ ਦੀ ‘ਆਪ’ ਲੀਡਰਸ਼ਿਪ ਨੂੰ ਪਹਿਲੀ ਕਤਾਰ ਵਿੱਚ ਥਾਂ ਦਿੱਤੀ ਗਈ। ਇਸ ਤੋਂ ਸਪੱਸ਼ਟ ਸੰਕੇਤ ਦਿੱਤੇ ਗਏ ਕਿ ‘ਆਪ’ ਹੁਣ ਪੰਜਾਬ ਵੱਲ ਉਚੇਚੇ ਤੌਰ ’ਤੇ ਧਿਆਨ ਦੇਵੇਗੀ। ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸਾਰਾ ਸਮਾਂ ਮੀਡੀਆ ਦੀ ਨਜ਼ਰ ਹੇਠ ਰਹੇ। ਹਰਪਾਲ ਸਿੰਘ ਚੀਮਾ ਸਮੇਤ ਪੰਜਾਬ ਤੋਂ ‘ਆਪ’ ਦੇ ਵਿਧਾਇਕਾਂ ਕੁਲਵੰਤ ਪੰਡੋਰੀ, ਜੈਕਿਸ਼ਨ ਰੋੜੀ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਬਲਵਿੰਦਰ ਕੌਰ ਤੇ ਸਰਬਜੀਤ ਕੌਰ ਮਾਣੂਕੇ ਸਮੇਤ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਸਮਾਗਮ ਵਿੱਚ ਹਾਜ਼ਰ ਰਹੇ। ਭਗਵੰਤ ਮਾਨ ਨੇ ਨੰਨ੍ਹੇ ਕੇਜਰੀਵਾਲ ਨਾਲ ਹੱਥ ਮਿਲਾਇਆ ਜੋ ਕਿ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਸੱਦੇ ਉਪਰ ਰਾਮਲੀਲਾ ਮੈਦਾਨ ਪੁੱਜਿਆ ਸੀ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਆਪ’ ਦੇ ਵਿਧਾਇਕ ਚੋਣ ਜਿੱਤੇ ਹਨ।

Previous articleਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ: ਕੇਜਰੀਵਾਲ
Next articleTelangana to pass anti-CAA resolution